ਨਵੀਂ ਦਿੱਲੀ, ਜੇਐੱਨਐੱਨ : ਵਿਰਾਟ ਕੋਹਲੀ ਨੇ ਕੋਵਿਨ ਪੀਟਰਸਨ ਨੂੰ ਇੰਸਟਾਗ੍ਰਾਮ 'ਤੇ ਦਿੱਤੇ ਲਾਈਵ ਇੰਟਰਵਿਊ ਦੌਰਾਨ ਦੱਸਿਆ ਕਿ ਆਖਿਰਕਾਰ ਕਿਸ ਤਰ੍ਹਾਂ ਨਾਲ ਉਸ ਦਾ ਨਾਂ ਚੀਕੂ ਪਿਆ ਤੇ ਫਿਰ ਧੋਨੀ ਨੇ ਉਸ ਦੇ ਨਾਮ ਨੂੰ ਕਿਸ ਤਰ੍ਹਾਂ ਨਾਲ ਫੇਮਸ ਕਰ ਦਿੱਤਾ। ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਚੱਲ ਰਹੀ ਟੈਨਸ਼ਨ ਦੌਰਾਨ ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਕੇਵਿਨ ਪੀਟਰਸਨ ਇਨ੍ਹੀ ਦਿਨੀਂ ਕ੍ਰਿਕਟਰਜ਼ ਦਾ ਇੰਟਰਵਿਊ ਕਰ ਰਹੇ ਹਨ ਇਸ ਘੜੀ ਦੌਰਾਨ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਇੰਸਟਾਗ੍ਰਾਮ 'ਤੇ ਲਾਈਵ ਇੰਟਰਵਿਊ ਕੀਤਾ ਹੈ।

ਇਸ ਇੰਟਰਵਿਊ ਦੌਰਾਨ ਦੋਵਾਂ ਖਿਡਾਰੀਆਂ 'ਚ ਕਈ ਦਿਲਚਸਪ ਮਸਲਿਆਂ 'ਤੇ ਚਰਚਾ ਹੋਈ ਪੀਟਰਸਨ ਨੇ ਵਿਰਾਟ ਤੋਂ ਕਈ ਸਵਾਲ ਪੁੱਛੇ। ਵਿਰਾਟ ਕੋਹਲੀ ਨੂੰ ਦੁਨੀਆ ਚੀਕੂ ਦੇ ਨਾਂ ਨਾਲ ਜਾਣਦੀ ਹੈ ਤੇ ਉਨ੍ਹਾਂ ਦੇ ਇਹ ਨਾਂ ਪੈਣ ਦੀ ਕਹਾਣੀ ਕਾਫ਼ੀ ਦਿਲਚਪਸ ਹੈ।

ਪੀਟਰਸਨ ਨੇ ਵਿਰਾਟ ਤੋਂ ਪੁੱਛਿਆ ਕਿ ਤੁਹਾਡਾ ਨਾਂ ਚੀਕੂ ਕਿਵੇਂ ਪਾਇਆ ਤਾਂ ਇਹ ਸਵਾਲ ਸੁਣਦੇ ਹੀ ਵਿਰਾਟ ਹੱਸ ਪਏ। ਉਨ੍ਹਾਂ ਦੱਸਿਆ ਕਿ ਇਕ ਵਾਰ ਦਿੱਲੀ ਦੀ ਟੀਮ ਮੁੰਬਈ 'ਚ ਰਣਜੀ ਮੈਚ ਖੇਡ ਰਹੀ ਸੀ। ਦਿੱਲੀ ਦੀ ਟੀਮ ਉਸ ਸਮੇਂ ਵਰਿੰਦਰ ਸਹਿਵਾਗ, ਗੌਤਮ ਗੰਭੀਰ, ਮਿਥੁਨ ਮਨਿਹਾਸ ਤੇ ਰਜਤ ਭਾਟੀਆ ਵਰਗੇ ਖਿਡਾਰੀ ਵੀ ਸ਼ਾਮਲ ਸੀ। ਵਿਰਾਟ ਡ੍ਰੈਸਿੰਗ ਰੂਮ ਉਨ੍ਹਾਂ ਨਾਲ ਸ਼ੇਅਰ ਕਰ ਕੇ ਬਹੁਤ ਖ਼ੁਸ਼ ਸੀ। ਇਕ ਦਿਨ ਸ਼ਾਮ ਨੂੰ ਮੈਚ ਮਗਰੋਂ ਜਦੋਂ ਉਹ ਵਾਲ ਕਟਵਾ ਕੇ ਨਵੀਂ ਲੁੱਕ 'ਚ ਹੋਟਲ ਪਹੁੰਚੇ ਤਾਂ ਉਸ ਨੇ ਸਭ ਤੋਂ ਪੁੱਛਿਆ ਕਿ ਉਹ ਕਿਵੇਂ ਲੱਗ ਰਹੇ ਹਨ। ਇਸ 'ਤੇ ਟੀਮ ਦੇ ਸਹਾਇਕ ਕੋਚ ਅਜਿਤ ਚੌਧਰੀ ਨੇ ਕਿਹਾ ਕਿ ਚੀਕੂ ਲੱਗ ਰਿਹਾ ਹਾਂ ਤਾਂ ਉਦੋਂ ਤੋਂ ਹੀ ਮੇਰੇ ਨਾਂ ਚੀਕੂ ਪੈ ਗਿਆ। ਵਿਰਾਟ ਨੇ ਦੱਸਿਆ ਕਿ ਉਨ੍ਹਾਂ ਦਾ ਨਾਮ ਮਹਿੰਦਰ ਸਿੰਘ ਧੋਨੀ ਦੀ ਵਜ੍ਹਾ ਕਾਰਨ ਕਾਫ਼ੀ ਫੈਮਸ ਹੋ ਗਿਆ। ਅਸਲ 'ਚ ਮੈਚ ਦੌਰਾਨ ਧੋਨੀ ਅਕਸਰ ਹੀ ਵਿਰਾਟ ਨੂੰ ਵਾਰ-ਵਾਰ ਚੀਕੂ-ਚੀਕੂ ਕਹਿ ਕਿ ਬੁਲਾਉਂਦੇ ਸੀ। ਇਸ ਮਗਰੋਂ ਹੀ ਉਸ ਦਾ ਇਹ ਨਾਮ ਕਾਫ਼ੀ ਮਸ਼ਹੂਰ ਹੋ ਗਿਆ ਹੈ।

Posted By: Rajnish Kaur