ਜੇਐੱਨਐੱਨ, ਨਵੀਂ ਦਿੱਲੀ : ਵਿਰਾਟ ਕੋਹਲੀ ਨੇ ਪੰਜਵੇਂ ਟੀ20 ਮੁਕਾਬਲੇ ’ਚ ਇੰਗਲੈਂਡ ਦੇ ਖ਼ਿਲਾਫ਼ ਆਪਣੀ ਰਣਨੀਤੀ ’ਚ ਥੋੜ੍ਹਾ ਜਿਹਾ ਬਦਲਾਅ ਕੀਤਾ ਤੇ ਰੋਹਿਤ ਸ਼ਰਮਾ ਦੇ ਨਾਲ ਖੁਦ ਓਪਨਿੰਗ ਬੱਲੇਬਾਜ਼ੀ ਕਰਨ ਉਤਰੇ। ਵਿਰਾਟ ਦੀ ਇਹ ਰਣਨੀਤੀ ਕੰਮ ਕਰ ਗਈ ਤੇ ਉਨ੍ਹਾਂ ਨੇ ਨਾ ਸਿਰਫ ਇੰਗਲੈਂਡ ਖ਼ਿਲਾਫ਼ ਟੀ20 ਇੰਟਰਨੈਸ਼ਨਲ ਕ੍ਰਿਕਟ ’ਚ ਵਿਅਕਤੀਗਤ ਤੌਰ ’ਤੇ ਸਭ ਤੋਂ ਵੱਡੀ ਪਾਰੀ ਖੇਡੀ, ਸਗੋਂ ਟੀਮ ਇੰਡੀਆ ਨੇ ਇੰਗਲੈਂਡ ਖ਼ਿਲਾਫ਼ ਕ੍ਰਿਕਟ ’ਚ ਸਭ ਤੋਂ ਛੋਟੇ ਫਾਰਮੈਟ ’ਚ ਸਭ ਤੋਂ ਵੱਡਾ ਰਿਕਾਰਡ ਵੀ ਖੜ੍ਹਾ ਕਰ ਦਿੱਤਾ। ਭਾਰਤ ਨੇ ਇਸ ਮੈਚ ’ਚ 20 ਓਵਰਾਂ ’ਚ 2 ਵਿਕਟਾਂ ਦੇ ਨੁਕਸਾਨ ’ਤੇ 224 ਦੌੜਾਂ ਬਣਾਈਆਂ ਤੇ ਇਹ ਇੰਗਲੈਂਡ ਦੇ ਖ਼ਿਲਾਫ਼ ਇਸ ਫਾਰਮੈਟ ’ਚ ਭਾਰਤ ਵੱਲੋਂ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਵੀ ਰਿਹਾ।

ਇੰਗਲੈਂਡ ਜਿੱਤ ਲਈ 225 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਇਹ ਟੀਮ 20 ਓਵਰਾਂ ’ਚ 8 ਵਿਕਟਾਂ ’ਤੇ 188 ਦੌੜਾਂ ਹੀ ਬਣਾ ਸਕੀ ਤੇ 36 ਦੌੜਾਂ ਤੋਂ ਮੈਚ ਗੁਆ ਦਿੱਤਾ। ਇਸ ਹਾਰ ਨਾਲ ਮਹਿਮਾਨ ਟੀਮ ਨੂੰ ਪੰਜ ਮੈਚਾਂ ਦੀ ਟੀ20 ਸੀਰੀਜ਼ ’ਚ 2-3 ਨਾਲ ਹਾਰ ਮਿਲੀ ਤੇ ਭਾਰਤ ਨੇ ਖਿਤਾਬ ਆਪਣੇ ਨਾਂ ਕੀਤਾ।

ਟੀ20 ਸੀਰੀਜ਼ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼


231 ਦੌੜਾਂ - ਵਿਰਾਟ ਕੋਹਲੀ ਵਿਰੁੱਧ ਇੰਗਲੈਂਡ - 2021 (ਪੰਜ ਪਾਰੀਆਂ)

224 ਦੌੜਾਂ - ਕੇਐੱਲ ਰਾਹੁਲ ਵਿਰੁੱਧ ਨਿਊਜ਼ਲੈਂਡ - 2020 (ਪੰਜ ਪਾਰੀਆਂ)

223 ਦੌੜਾਂ - ਕੋਲਿਨ ਮੁਨਰੋ ਵਿਰੁੱਧ ਵੈਸਟਇੰਡੀਜ਼ - 2018 ( ਤਿੰਨ ਪਾਰੀਆਂ)

222 ਦੌੜਾਂ - ਹੈਮਿਲਟਨ ਮਸਕਜਾਦਾ ਵਿਰੁੱਧ ਬੰਗਲਾਦੇਸ਼ - (ਚਾਰ ਪਾਰੀਆਂ)

Posted By: Sunil Thapa