ਨਵੀਂ ਦਿੱਲੀ, ਜੇਐੱਨਐੱਨ : ਸਿਰਾਜ ਦੇ ਪਿਤਾ ਨੂੰ ਉਨ੍ਹਾਂ ਦੀ ਫੋਟੋ ਸ਼ਹਿਰ ਦੇ ਹਰ ਅਖਬਾਰ 'ਚ ਦੇਖ ਕੇ ਕਾਫੀ ਖ਼ੁਸ਼ੀ ਹੋਈ। ਸਿਰਾਜ ਨੇ ਦੱਸਿਆ ਕਿ ਜਦੋਂ ਮੈਂ ਉਨ੍ਹਾਂ ਨੂੰ ਮੈਚ ਤੋਂ ਬਾਅਦ ਫੋਨ ਕੀਤਾ ਤਾਂ ਮੈਂ ਇਸ ਗੱਲ ਨੂੰ ਲੈ ਕੇ ਹੈਰਾਨ ਹੋਇਆ ਕਿ ਮੇਰੇ ਪਿਤਾ ਘਰ ਸਨ। ਇਸ ਗੱਲ ਦੀ ਮੈਨੂੰ ਬਹੁਤ ਖ਼ੁਸ਼ੀ ਹੋਈ ਕਿਉਂਕਿ ਮੈਚ ਵੀ ਮੇਰੇ ਲਈ ਕਾਫੀ ਚੰਗਾ ਰਿਹਾ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਕਾਫੀ ਖੁਸ਼ ਹਨ ਤੇ ਚੰਗਾ ਲੱਗ ਰਿਹਾ ਹੈ ਕਿ ਹਰ ਕੋਈ ਫੋਨ ਕਰ ਕੇ ਬੇਟੇ ਦੀ ਤਾਰੀਕ ਕਰ ਰਿਹਾ ਹੈ। ਮੈ੍ ਸਿਰਾਜ ਨੇ ਦੱਸਿਆ ਕਿ ਪਿਤਾ ਨੂੰ ਉਨ੍ਹਾਂ ਦੀ ਫੋਟੋ ਸ਼ਹਿਰ ਦੇ ਅਖਬਾਰ 'ਚ ਦੇਖ ਕੇ ਕਾਫੀ ਖ਼ੁਸ਼ੀ ਹੋਈ। ਸਿਰਾਜ ਨੇ ਦੱਸਿਆ ਕਿ ਜਦੋਂ ਮੈਂ ਉਨ੍ਹਾਂ ਨੂੰ ਮੈਚ ਤੋਂ ਬਾਅਦ ਫੋਨ ਕੀਤਾ ਤਾਂ ਮੈਂ ਇਸ ਗੱਲ ਨੂੰ ਲੈ ਕੇ ਹੈਰਾਨ ਹੋਇਆ ਕਿ ਮੇਰੇ ਪਿਤਾ ਘਰ ਸਨ। ਇਸ ਗੱਲ ਦੀ ਮੈਨੂੰ ਬਹੁਤ ਖ਼ੁਸ਼ੀ ਹੋਈ ਕਿਉਂਕਿ ਮੈਚ ਵੀ ਮੇਰੇ ਲਈ ਕਾਫੀ ਚੰਗਾ ਰਿਹਾ ਸੀ। ਮੈਂ ਕਿਹਾ ਕਿ ਇਹ ਸਭ ਕੁਝ ਤੁਹਾਡੀਆਂ ਦੁਆਵਾਂ ਦਾ ਅਸਰ ਹੈ।

ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ 'ਚ ਚੇਨੱਈ ਸੁਪਰ ਕਿੰਗਜ਼ ਖ਼ਿਲਾਫ਼ ਰਾਇਲ ਚੈਲੇਂਜਰਜ਼ ਬੈਂਗਲੌਰ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਲਾਜਵਾਬ ਗੇਂਦਬਾਜ਼ੀ ਕੀਤੀ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਹੀ ਟੀਮ ਨੂੰ ਜਿੱਤ ਮਿਲੀ ਹੈ ਉਨ੍ਹਾਂ ਦਾ ਨਾਂ ਹਰ ਕਿਸੇ ਨੇ ਲਿਆ। ਸਿਰਾਜ ਦੀ ਰਿਹਾਇਸ਼ ਹੈਦਰਾਬਾਦ ਦੇ ਹਰ ਅਖਬਾਰ 'ਚ ਉਨ੍ਹਾਂ ਦੀ ਫੋਟੋ ਛਪੀ ਜਿਸ ਨੂੰ ਦੇਖ ਕੇ ਪਿਤਾ ਨੂੰ ਕਾਫੀ ਖੁਸ਼ੀ ਹੋਈ। ਸਿਰਾਜ ਨੇ ਦੱਸਿਆ ਕਿ ਪਿਤਾ ਦੀ ਤਬੀਅਤ ਖਰਾਬ ਹੈ ਉਹ ਉਨ੍ਹਾਂ ਨੂੰ ਮਿਲਣ ਲਈ ਘਰ ਨਹੀਂ ਜਾ ਪਾ ਰਹੇ ਹਨ। ਉਹ ਇਨੀਂ ਦਿਨੀਂ ਬੀਮਾਰ ਚੱਲ ਰਹੇ ਹਨ। ਉਨ੍ਹਾਂ ਦੇ ਫੇਫੜਿਆਂ ਦੀ ਸਮੱਸਿਆ ਵੱਧ ਗਈ ਹੈ। ਉਨ੍ਹਾਂ ਨੂੰ ਸਾਹ ਲੈਣ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਉਨ੍ਹਾਂ ਨੂੰ ਲੈ ਕੇ ਕਾਫੀ ਚਿੰਤਤ ਹਾਂ ਪਰ ਘਰ ਜਾ ਕੇ ਉਨ੍ਹਾਂ ਦਾ ਮਨੋਬਲ ਨਹੀਂ ਵਧਾ ਸਕਦਾ। ਉਨ੍ਹਾਂ ਨਾਲ ਫੋਨ 'ਤੇ ਗੱਲ ਕਰਦੇ ਹਾਂ ਪਰ ਜਦੋਂ ਉਹ ਰੋਣ ਲੱਗਦੇ ਹਨ ਤਾਂ ਮੈਂ ਸਹਿਣ ਨਹੀਂ ਕਰ ਪਾਉਂਦਾ ਤੇ ਫੋਨ ਕੱਟ ਦਿੰਦਾ ਹਾਂ। ਪਿਛਲੇ ਮੈਚ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਹੈ।

Posted By: Ravneet Kaur