ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਸਾਊਥ ਅਫਰੀਕਾ ਖ਼ਿਲਾਫ਼ ਟੈਸਟ ਸੀਰੀਜ਼ 'ਚ ਕੌਣ ਵਿਕਟਕੀਪਿੰਗ ਕਰੇਗਾ। ਕਪਤਾਨ ਵਿਰਾਟ ਕੋਹਲੀ ਨੇ ਸਾਊਥ ਅਫਰੀਕਾ ਖ਼ਿਲਾਫ਼ ਹੋਣ ਵਾਲੇ ਟੈਸਟ ਮੈਚ ਤੋਂ ਇਕ ਦਿਨ ਪਹਿਲਾਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਰਿਸ਼ਭ ਪੰਤ ਟੈਸਟ ਸੀਰੀਜ਼ 'ਚ ਵਿਕਟਕੀਪਿੰਗ ਨਹੀਂ ਕਰਨਗੇ।

ਵਿਸ਼ਾਖਾਪਤਨਮ 'ਚ ਖੇਡੇ ਜਾਣ ਵਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਟੈਸਟ ਮੈਚ 'ਚ ਇਕ ਦਿਨ ਵਿਰਾਟ ਕੋਹਲੀ ਨੇ ਦੱਸਿਆ ਕਿ ਰਿਦੀਮਾਨ ਸਾਹਾ ਬਤੌਰ ਵਿਕੇਟਕੀਪਰ ਇਸ ਟੈਸਟ ਸੀਰੀਜ਼ 'ਚ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਦਾ ਹਿੱਸਾ ਹੋਣਗੇ। ਅਜਿਹੇ 'ਚ ਸਾਫ ਹੈ ਕਿ ਰਿਸ਼ਭ ਪੰਤ 'ਤੇ ਉਨ੍ਹਾਂ ਦੇ ਖਰਾਬ ਪ੍ਰਦਰਸ਼ਨ ਦੀ ਗਾਜ਼ ਡਿੱਗੀ ਹੈ। ਟੈਸਟ ਸੀਰੀਜ਼ ਤੋਂ ਪੱਤਾ ਕਟਣ ਦੇ ਬਾਅਦ ਰਿਸ਼ਭ ਹੁਣ ਲਗਾਤਾਰ ਵਿਜੇ ਹਜ਼ਾਰੇ ਟਰਾਫੀ 'ਚ ਦਿੱਲੀ ਲਈ ਖੇਡਦੇ ਨਜ਼ਰ ਆਉਣਗੇ।

Posted By: Susheel Khanna