ਨਵੀਂ ਦਿੱਲੀ, ਜੇਐੱਨਐੱਨ। ਕੋਰੋਨਾ ਵਾਇਰਸ ਖ਼ਿਲਾਫ਼ ਪੂਰਾ ਦੇਸ਼ ਜੰਗ ਲੜ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨ ਕੌਮੀ ਪੱਧਰੀ ਲਾਕਡਾਊਨ ਦਾ ਐਲਾਨ ਕੀਤਾ ਹੈ, ਜਿਸ ਦਾ ਪਾਲਣ ਸਾਰੇ ਕਰ ਰਹੇ ਹਨ। ਇਸ ਦੌਰਾਨ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਇਕ ਵੀਡੀਓ ਜਾਰੀ ਕਰ ਕੇ ਦੱਸਿਆ ਹੈ ਕਿ ਲੋਕ ਇਨ੍ਹਾਂ 21 ਦਿਨਾਂ 'ਚ ਕੀ ਕਰਨ ਤੇ ਕੀ ਨਾ ਕਰਨ। ਇਨ੍ਹਾਂ ਦਾ ਕਹਿਣਾ ਹੈ ਕਿ ਇਹ 21 ਦਿਨ ਮੁਸ਼ਕਲ ਜ਼ਰੂਰ ਹਨ, ਪਰ ਸਾਰੇ ਲੋਕ ਸੰਜਮ ਤੇ ਆਤਮਵਿਸ਼ਵਾਸ ਨਾਲ ਲਾਕਡਾਊਨ ਦਾ ਮੁਕਾਬਲਾ ਕਰਨਗੇ ਤਾਂ ਕੋਰੋਨਾ ਵਾਇਰਸ ਤੋਂ ਬਚਣ 'ਚ ਮਦਦ ਮਿਲੇਗੀ। ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਵੀਡੀਓ 'ਚ ਅਨੁਸ਼ਕਾ ਸ਼ਰਮਾ ਕਹਿ ਰਹੀ ਹੈ ਕਿ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਲੜਨ ਸਮਾਂ ਲੱਗੇਗਾ ਤੇ ਹੌਸਲਾ ਲੱਗੇਗਾ। ਉੱਥੇ ਹੀ ਵਿਰਾਟ ਕਹਿ ਰਹੇ ਹਨ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਸੰਜਮ। ਅਗਲੇ 21 ਦਿਨਾਂ 'ਚ ਹਰ ਆਮ ਭਾਰਤੀ ਨੂੰ ਜ਼ਿੰਮੇਵਾਰ ਬਣਨਾ ਹੋਵੇਗਾ।


ਪੜ੍ਹੋ ਵਿਰਾਟ ਤੇ ਅਨੁਸ਼ਕਾ ਦੇ ਸੁਝਾਅ

ਵਿਰਾਟ ਤੇ ਅਨੁਸ਼ਕਾ ਨੇ ਅਪੀਲ ਕੀਤੀ ਕਿ ਲੋਕ ਆਪਣੇ ਘਰਾਂ 'ਚ ਰਹਿਣ ਤੇ ਆਪਣੇ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣ।

ਕੋਰੋਨਾ ਵਾਇਰਸ ਨੂੰ ਰੋਕਣ ਲਈ ਕਰਫਿਊ ਜ਼ਰੂਰੀ ਹੈ। ਇਸ ਦਾ ਉਲੰਘਣ ਨਾ ਕਰੋ। ਘਰ ਤੋਂ ਬਾਹਰ ਨਿਕਲ ਕੇ, ਮੋਰਚਾ ਬਣਾ ਕੇ ਜਾਂ ਸ਼ੋਰ ਮਚਾ ਕੇ ਕੋਰੋਨਾ ਵਾਇਰਸ ਤੋਂ ਜੰਗ ਨਹੀਂ ਜਿੱਤ ਸਕੋਗੇ।


ਅੰਧ ਵਿਸ਼ਵਾਸ ਜਾਂ ਅਫ਼ਵਾਹ 'ਤੇ ਧਿਆਨ ਦੇਣ ਨਾਲ ਕੋਰੋਨਾ ਖ਼ਿਲਾਫ਼ ਜਿੱਤਿਆ ਨਹੀਂ ਜਾ ਸਕਦਾ। ਇਕ ਇਨਸਾਨ ਦੀ ਲਾਪਰਵਾਹੀ ਨਾਲ ਪੂਰੇ ਦੇਸ਼ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ। 21 ਦਿਨਾਂ ਤਕ ਇੰਡੀਆ ਨੂੰ ਘਰ 'ਚ ਰਹਿਣਾ ਹੈ ਤੇ ਭਾਰਤ ਨੂੰ ਬਚਾਉਣਾ ਹੈ। ਏਕਤਾ ਦਿਖਾਓ, ਜ਼ਿੰਦਗੀ ਤੇ ਦੇਸ਼ ਬਚਾਓ।

Posted By: Akash Deep