ਨਵੀਂ ਦਿੱਲੀ (ਆਈਏਐੱਨਐੱਸ) : ਵਿਰਾਟ ਕੋਹਲੀ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਭਾਰਤੀ ਬਣ ਗਏ ਹਨ। ਕੋਹਲੀ ਦੇ ਇਸ ਐਪ 'ਤੇ ਪੰਜ ਕਰੋੜ ਫਾਲੋਅਰ ਹੋ ਗਏ ਹਨ। ਕੋਹਲੀ ਦੀਆਂ ਅਜੇ ਤਕ ਇੰਸਟਾਗ੍ਰਾਮ 'ਤੇ 930 ਪੋਸਟਾਂ ਹਨ ਤੇ ਉਹ ਖ਼ੁਦ 480 ਲੋਕਾਂ ਨੂੰ ਫਾਲੋ ਕਰਦੇ ਹਨ। ਕੋਹਲੀ ਤੋਂ ਬਾਅਦ ਪਿ੍ਅੰਕਾ ਚੋਪੜਾ ਸਭ ਤੋਂ ਜ਼ਿਆਦਾ ਫਾਲੋਅਰ ਵਾਲੀ ਦੂਜੀ ਭਾਰਤੀ ਹੈ। ਉਨ੍ਹਾਂ ਨੂੰ 4.99 ਕਰੋੜ ਲੋਕ ਫਾਲੋ ਕਰਦੇ ਹਨ। ਇਸ ਤੋਂ ਬਾਅਦ ਦੀਪਿਕਾ ਪਾਦੂਕੋਣ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਦੇ 4.41 ਫਾਲੋਅਰ ਹਨ।