ਨਵੀਂ ਦਿੱਲੀ (ਪੀਟੀਆਈ) : ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਮੈਦਾਨ 'ਤੇ ਮਾੜੇ ਵਤੀਰੇ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਨਾਲ ਹੀ ਉਨ੍ਹਾਂ ਦੇ ਅਨੁਸ਼ਾਸਨੀ ਰਿਕਾਰਡ ਵਿਚ ਇਕ ਡਿਮੈਰਿਟ ਅੰਕ ਵੀ ਜੋੜਿਆ ਗਿਆ ਹੈ। ਉਨ੍ਹਾਂ ਨੂੰ ਬੈਂਗਲੁਰੂ ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡੇ ਗਏ ਟੀ-20 ਮੁਕਾਬਲੇ ਵਿਚ ਦੌੜ ਲੈਣ ਦੌਰਾਨ ਬਿਊਰੇਨ ਹੈਂਇਡ੍ਕਸ ਨਾਲ ਗ਼ਲਤ ਢੰਗ ਨਾਲ ਮੋਢਾ ਟਕਰਾਉਣ ਦਾ ਦੋਸ਼ੀ ਪਾਇਆ ਗਿਆ। ਸਤੰਬਰ 2016 'ਚ ਆਈਸੀਸੀ ਦੇ ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਇਹ ਅਜਿਹਾ ਤੀਜਾ ਮੌਕਾ ਹੈ ਜਦ ਕੋਹਲੀ ਦੇ ਰਿਕਾਰਡ ਵਿਚ ਡਿਮੈਰਿਟ ਅੰਕ ਜੋੜਿਆ ਗਿਆ ਹੈ।

ਬੁਮਰਾਹ ਨੂੰ ਵੱਖ ਐਕਸ਼ਨ ਦਾ ਫ਼ਾਇਦਾ : ਜ਼ਹੀਰ

ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੇ ਜਸਪ੍ਰੀਤ ਬੁਮਰਾਹ ਨੂੰ ਖ਼ਾਸ ਯੋਗਤਾ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਵੱਖਰਾ ਐਕਸ਼ਨ ਉਨ੍ਹਾਂ ਦੀ ਕਮਜ਼ੋਰੀ ਨਹੀਂ ਬਲਕਿ ਮਜ਼ਬੂਤ ਪੱਖ ਬਣ ਗਿਆ ਹੈ। ਉਨ੍ਹਾਂ ਦੇ ਐਕਸ਼ਨ ਨਾਲ ਉਸ ਨੂੰ ਬੱਲੇਬਾਜ਼ਾਂ 'ਤੇ ਹਾਵੀ ਹੋਣ 'ਚ ਮਦਦ ਮਿਲੀ।