ਭਾਰਤ ਦੇ ਵਿਰਾਟ ਕੋਹਲੀ ਦਾ ਆਈਸੀਸੀ ਐਵਾਰਡਸ 2018 'ਚ ਜਲਵਾ ਰਿਹਾ। ਵਿਰਾਟ ਨੂੰ ਸਾਲ 2018 ਦਾ ਚੋਟੀ ਦਾ ਕ੍ਰਿਕਟਰ ਚੁਣਿਆ ਗਿਆ। ਉਨ੍ਹਾਂ ਇਸਦੇ ਇਲਾਵਾ 2018 ਦਾ ਸਰਬੋਤਮ ਟੈਸਟ ਤੇ ਸਰਬੋਤਮ ਵਨਡੇਅ ਕ੍ਰਿਕਟਰ ਚੁਣਿਆ ਗਿਆ।

ਵਿਰਾਟ ਲਈ ਪਿਛਲਾ ਸਾਲ ਸ਼ਾਨਦਾਰ ਰਿਹਾ ਸੀ ਤੇ ਇਸਦਾ ਇਨਾਮ ਉਨ੍ਹਾਂ ਨੂੰ ਆਈਸੀਸੀ ਐਵਾਰਡ 'ਚ ਮਿਲਿਆ। ਕੋਹਲੀ ਨੂੰ ਸਾਲ 2018 ਦੇ ਸਰਬੋਤਮ ਕ੍ਰਿਕਟਰ ਦੇ ਸਰ ਗਾਰਫੀਲਡ ਸੋਬਰਸ ਐਵਾਰਡ ਲਈ ਚੁਣਿਆ ਗਿਆ ਸੀ। ਕੋਹਲੀ ਨੇ 2018 'ਚ 37 ਮੈਚਾਂ 'ਚੋਂ 68.37 ਦੀ ਔਸਤ ਨਾਲ 2735 ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਦੌਰਾਨ 11 ਸੈਂਕੜੇ ਤੇ 9 ਅਰਧ ਸੈਂਕੜੇ ਲਗਾਏ। ਉਨ੍ਹਾਂ ਸਾਲ ਦਾ ਸਰਬੋਤਮ ਟੈਸਟ ਕ੍ਰਿਕਟਰ ਵੀ ਚੁਣਿਆ ਗਿਆ। ਉਨ੍ਹਾਂ ਨੇ 55.88 ਦੀ ਔਸਤ ਨਾਲ 1322 ਦੌੜਾ ਬਣਾਈਆਂ। ਟੀਮ ਨੇ ਇਸ ਦੌਰਾਨ ਅਫਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਤੋਂ ਸੀਰੀਜ਼ ਖੇਡੀ। ਕੋਹਲੀ ਲਗਾਤਾਰ ਦੂਸਰੀ ਵਾਰ ਸਾਲ ਦੇ ਸਰਬੋਤਮ ਵਨਡੇਅ ਕ੍ਰਿਕਟਰ ਚੁਣੇ ਗਏ। ਉਨ੍ਹਾਂ 133.55 ਦੀ ਔਸਤ ਨਾਲ 1202 ਦੌੜਾਂ ਬਣਾਈਆਂ। ਇਸਤੋਂ ਇਲਾਵਾ 30 ਸਾਲਾ ਕੋਹਲੀ ਨੂੰ 2018 ਲਈ ਆਈਸੀਸੀ ਦੀ ਵਨਡੇਅ ਤੇ ਟੈਸਟ ਟੀਮਾਂ ਦਾ ਕਪਤਾਨ ਐਲਾਨਿਆ ਗਿਆ। ਰਿਸ਼ਭ ਪੰਤ ਨੇ ਸਾਲ 2018 'ਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤਿਆ ਹੀ ਨਾਲ ਹੀ ਉਨ੍ਹਾਂ ਆਈਸੀਸੀ ਐਵਾਰਡ 2019 'ਚ ਵੀ ਆਪਣੇ ਨਾਂ ਦਾ ਝੰਡਾ ਗੱਡ ਦਿੱਤਾ ਹੈ। ਪੰਤ ਨੂੰ ਆਈਸੀਸੀ ਨੇ ਆਈਸੀਸੀ ਮੈਨਸ ਇਮਜਰਿੰਗ ਪਲੇਅਰ ਆਫ ਦਿ ਯਿਅਰ 2018 ਐਲਾਨਿਆ ਹੈ। ਉਨ੍ਹਾਂ ਨੂੰ ਆਈਸੀਸੀ 2018 ਦੀ ਟੈਸਟ ਟੀਮ 'ਚ ਚੁਣਿਆ ਗਿਆ।

ਕਾਲਮ ਮੈਕਡਾਲ ਨੂੰ ਆਈਸੀਸੀ ਐਸੋਸੀਏਟ ਪਲੇਅਰ ਆਫ ਦਿ ਯਿਅਰ ਚੁਣਿਆ ਗਿਆ। ਜ਼ਿਮਬਾਬਵੇ ਦੇ ਖਿਲਾਫ ਜੁਲਾਈ 'ਚ 172 ਦੌੜਾਂ ਦੀ ਪਾਰੀ ਖੇਡਣ ਵਾਲੇ ਏਰੋਨ ਫਿੰਚ ਨੂੰ ਸਾਲ ਦਾ ਸਰਬੋਤਮ ਟੀ20 ਪ੍ਰਦਰਸ਼ਨ ਦਾ ਐਵਾਰਡ ਮਿਲਿਆ। ਕੇਨ ਵਿਲਿਅਮਸਨ ਨੂੰ ਆਈਸੀਸੀ ਸਿਪਰਿਟ ਆਫ ਦਾ ਯਿਅਰ ਤੇ ਕੁਮਾਰ ਧਰਮਸੇਨਾ ਨੂੰ ਅੰਪਾਇਰ ਆਫ ਦਿ ਯਿਅਰ ਚੁਣਿਆ ਗਿਆ।

Posted By: Amita Verma