ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਇੰਸਟਾਗ੍ਰਾਮ 'ਤੇ ਸੱਤ ਕਰੋੜ ਫਾਲੋਅਰਜ਼ ਵਾਲੇ ਪਹਿਲੇ ਭਾਰਤੀ ਹੋ ਗਏ ਹਨ। ਉਹ ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ, ਲਿਓਨ ਮੈਸੀ ਤੇ ਨੇਮਾਰ ਤੋਂ ਬਾਅਦ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਚੌਥੇ ਖਿਡਾਰੀ ਹਨ। ਉਨ੍ਹਾਂ ਨੇ ਇਸ ਸੂਚੀ ਵਿਚ ਬਾਸਕਟਬਾਲ ਦਿੱਗਜ ਖਿਡਾਰੀ ਲੇਬਰਾਨ ਜੇਮਜ਼ (6.90 ਕਰੋੜ ਫਾਲੋਅਰਜ਼) ਨੂੰ ਪਿੱਛੇ ਛੱਡਿਆ। ਇਟਲੀ ਦੇ ਫੁੱਟਬਾਲ ਕਲੱਬ ਜੁਵੈਂਟਸ ਦੇ ਸਟ੍ਰਾਈਕਰ ਰੋਨਾਲਡੋ ਦੇ ਇੰਸਟਾਗ੍ਰਾਮ 'ਤੇ 23.2 ਕਰੋੜ ਫਾਲੋਅਰਜ਼ ਹਨ। ਦੂਜੇ ਸਥਾਨ 'ਤੇ ਸਪੈਨਿਸ਼ ਫੁੱਟਬਾਲ ਕਲੱਬ ਬਾਰਸੀਲੋਨਾ ਦੇ ਮੈਸੀ ਹਨ। ਉਨ੍ਹਾਂ ਦੇ 16.1 ਕਰੋੜ ਫਾਲੋਅਰਜ਼ ਹਨ ਜਦਕਿ ਬ੍ਰਾਜ਼ੀਲੀਅਨ ਫੁੱਟਬਾਲਰ ਨੇਮਾਰ ਨੂੰ 14 ਕਰੋੜ ਲੋਕ ਇੰਸਟਾਗ੍ਰਾਮ 'ਤੇ ਫਾਲੋ ਕਰਦੇ ਹਨ। ਇਸ ਤੋਂ ਇਲਾਵਾ ਕੋਹਲੀ ਤੋਂ ਬਾਅਦ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੀ ਜਾਣ ਵਾਲੀ ਭਾਰਤੀ ਪਿ੍ਰਅੰਕਾ ਚੋਪੜਾ ਹੈ। ਉਨ੍ਹਾਂ ਨੂੰ 5.5 ਕਰੋੜ ਲੋਕ ਇਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਫਾਲੋ ਕਰਦੇ ਹਨ। ਕੋਹਲੀ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਟਾਪ-10 ਖਿਡਾਰੀਆਂ ਵਿਚ ਇਕਲੌਤੇ ਭਾਰਤੀ ਹਨ। ਖਿਡਾਰੀਆਂ ਦੀ ਲਾਕਡਾਊਨ ਦੌਰਾਨ ਹੋਈ ਕਮਾਈ ਦੇ ਮਾਮਲੇ ਵਿਚ ਕੋਹਲੀ ਛੇਵੇਂ ਨੰਬਰ 'ਤੇ ਹਨ। ਚੋਟੀ 'ਤੇ ਰੋਨਾਲਡੋ ਹਨ। 31 ਸਾਲ ਦੇ ਕੋਹਲੀ ਨੇ ਪਿਛਲੇ ਦਿਨੀਂ ਇੰਸਟਾਗ੍ਰਾਮ 'ਤੇ 1000 ਪੋਸਟ ਪੂਰੇ ਕੀਤੇ ਸਨ ਜਦਕਿ ਉਹ 171 ਲੋਕਾਂ ਨੂੰ ਫਾਲੋ ਕਰਦੇ ਹਨ।

ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਚੋਟੀ ਦੇ 10 ਭਾਰਤੀ

ਭਾਰਤੀ, ਫਾਲੋਅਰਜ਼

ਵਿਰਾਟ ਕੋਹਲੀ, ਸੱਤ ਕਰੋੜ

ਪਿ੍ਰਅੰਕਾ ਚੋਪੜਾ, 5.50 ਕਰੋੜ

ਸ਼ਰਧਾ ਕਪੂਰ, 5.14 ਕਰੋੜ

ਦੀਪਿਕਾ ਪਾਦੂਕੋਣ, 5.10 ਕਰੋੜ

ਆਲੀਆ ਭੱਟ, 4.80 ਕਰੋੜ

ਨਰਿੰਦਰ ਮੋਦੀ, 4.59 ਕਰੋੜ

ਜੈਕਲੀਨ ਫਰਨਾਂਡੀਜ਼, 4.30 ਕਰੋੜ

ਅਕਸ਼ੇ ਕੁਮਾਰ. 4.29 ਕਰੋੜ

ਨੇਹਾ ਕੱਕੜ, 4.24 ਕਰੋੜ

ਕੈਟਰੀਨਾ ਕੈਫ. 4.11 ਕਰੋੜ