ਜੇਐੱਨਐੱਨ, ਨਵੀਂ ਦਿੱਲੀ : ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਇਨ੍ਹਾਂ ਦਿਨ ਆਪਣੀ ਨਰਾਜ਼ਗੀ ਜਾਹਿਰ ਕਰਨ ਤੋਂ ਡਰ ਨਹੀਂ ਰਹੇ ਹਨ। ਪਿਛਲੇ ਦਿਨੀਂ ਜਦੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਤਾਂ ਟਵੀਟ 'ਚ ਵਧਾਈ ਨਾਲ ਤਾਣਾ ਮਾਰਾ ਹੋਇਆ ਲੱਗ ਰਿਹਾ ਸੀ ਤੇ ਇਸ ਨੂੰ ਲੈ ਕੇ ਫੈਨਜ਼ ਨੇ ਤਿੱਖੀ ਪ੍ਰਤੀਕਿਰਿਆ ਵਿਅਕਤ ਕੀਤੀ ਸੀ। ਵਿਰਾਟ ਨੇ ਹੁਣ ਯੁਵਰਾਜ ਦੇ ਇਸ ਵਧਾਈ ਸੰਦੇਸ਼ ਦਾ ਸ਼ਾਨਦਾਰ ਤਰੀਕੇ ਨਾਲ ਜਵਾਬ ਦਿੱਤਾ ਹੈ।

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਵਿਰਾਟ ਦਾ 31ਵਾਂ ਜਨਮਦਿਨ ਸੀ। ਯੁਵੀ ਨੇ ਇਸ ਮੌਕੇ 'ਤੇ ਵਿਰਾਟ ਨਾਲ ਆਪਣੀਆਂ ਤਸਵੀਰਾਂ ਪੋਸਟ ਕਰਦਿਆਂ ਲਿਖਿਆ ਸੀ, 'ਇਹ ਵੀ ਦਿਨ ਸੀ! ਤੇ ਇਕ ਅੱਜ ਦਾ ਦਿਨ ਹੈ! ਜਿੱਥੇ ਵੀ ਰਹੋ ਖੁਸ਼ ਰਹੋ! ਰੱਬ ਹਮੇਸ਼ਾ ਤੁਹਾਡਾ ਭਲਾ ਕਰੇ!ਜਨਮਦਿਨ ਦੀਆਂ ਵਧਾਈਆਂ!'

ਫੈਨਜ਼ ਇਹ ਮੰਨ ਕੇ ਚੱਲ ਰਹੇ ਸਨ ਕਿ ਯੁਵੀ ਨੇ ਸੰਦੇਸ਼ ਰਾਹੀਂ ਆਪਣਾ ਦਰਦ ਬਿਆਨ ਕੀਤਾ ਸੀ। ਉਨ੍ਹਾਂ ਨੇ ਇਸ ਟਵੀਟ ਰਾਹੀਂ ਸਿਲੈਕਟਰਜ਼, ਟੀਮ ਪ੍ਰਬੰਧਨ, ਕੋਚ ਤੇ ਕਪਤਾਨ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਸੀ। ਇਸ ਦੇ ਚਲਦਿਆਂ ਹਰ ਕੋਈ ਇਹ ਜਾਣਨਾ ਚਾਹੁੰਦਾ ਸੀ ਕਿ ਵਿਰਾਟ ਇਸ ਦਾ ਜਵਾਬ ਕਿਵੇਂ ਦੇਣਗੇ।

ਵਿਰਾਟ ਨੇ ਬੁੱਧਵਾਰ ਨੂੰ ਯੁਵੀ ਦੇ ਟਵੀਟ ਦੇ ਜਵਾਬ 'ਚ ਲਿਖਿਆ, 'ਉੱਪਰਵਾਲੇ ਦੇ ਦਿੱਤੇ ਸਾਰੇ ਦਿਨ ਮੇਹਰ ਹਨ ਪਾਜੀ। ਰੱਬ ਰਾਖਾ। ਹਮੇਸ਼ਾ ਤੁਹਾਨੂੰ ਬਹੁਤ ਸਾਰਾ ਪਿਆਰ।' ਵਿਰਾਟ ਦੇ ਇਸ ਜਵਾਬ 'ਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਦਾ ਜ਼ਿਕਰ ਨਹੀਂ ਕੀਤਾ।

Posted By: Amita Verma