ਨਵੀਂ ਦਿੱਲੀ (ਜੇਐੱਨਐੱਨ) : ਕੋਹਲੀ ਨੇ ਬੁੱਧਵਾਰ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਵੀਡੀਓ ਪੋਸਟ ਕਰ ਕੇ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਹੈ। ਵਿਰਾਟ ਨਾਲ ਉਨ੍ਹਾਂ ਦੀ ਪਤਨੀ ਅਨੁਸ਼ਕਾ ਨੇ ਵੀ ਲੋਕਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ। ਅਨੁਸ਼ਕਾ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਜੰਗ ਜਿੱਤਣ ਲਈ ਸਮਾਂ ਲੱਗੇਗਾ ਤੇ ਹੌਸਲਾ ਲੱਗੇਗਾ। ਵਿਰਾਟ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਤੁਹਾਡੇ ਸਬਰ ਦਾ ਇਮਤਿਹਾਨ ਹੋਵੇਗਾ। ਤੁਹਾਡੇ 'ਤੇ ਅਗਲੇ 21 ਦਿਨਾਂ ਤਕ ਜ਼ਿੰਮੇਵਾਰੀ ਹੈ। ਇਕ ਲਾਪਰਵਾਹੀ ਲਈ ਦੇਸ਼ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ। ਵਿਰਾਟ ਤੇ ਅਨੁਸ਼ਕਾ ਨੇ ਕਿਹਾ ਕਿ ਏਕਤਾ ਦਿਖਾਓ, ਜੀਵਨ ਤੇ ਦੇਸ਼ ਬਚਾਓ। ਵਿਰਾਟ ਤੇ ਅਨੁਸ਼ਕਾ ਨੇ ਲੋਕਾਂ ਨੂੰ ਘਰ 'ਤੇ ਹੀ ਰਹਿਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਘਰ 'ਤੇ ਹੀ ਰਹਿਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਮੋਰਚਾ ਬਣਾ ਕੇ ਜਾਂ ਘਰ 'ਚੋਂ ਨਿਕਲ ਕੇ, ਅੰਧਵਿਸ਼ਵਾਸ ਰਾਹੀਂ ਕੋਰੋਨਾ ਵਾਇਰਸ ਨਾਲ ਜੰਗ ਨਹੀਂ ਜਿੱਤੀ ਜਾ ਸਕਦੀ।