ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਬੁੱਧਵਾਰ ਨੂੰ ਵਿਆਹ ਦੀ ਦੂਜੀ ਵਰ੍ਹੇਗੰਢ ਸੀ। ਇਸ ਜੋੜੀ ਨੂੰ ਲੋਕ ਸੋਸ਼ਲ ਮੀਡੀਆ 'ਤੇ ਵਧਾਈ ਦੇ ਰਹੇ ਹਨ। ਇਹੀ ਕਾਰਨ ਹੈ ਕਿ ਕੋਹਲੀ ਨੇ ਕੁਝ ਵੱਖਰੇ ਅੰਦਾਜ਼ ਵਿਚ ਇਸ ਵਾਰ ਅਨੁਸ਼ਕਾ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ ਤੇ ਲਿਖਿਆ ਕਿ ਅਸਲ ਵਿਚ ਸਿਰਫ਼ ਪਿਆਰ ਹੈ ਹੋਰ ਕੁਝ ਨਹੀਂ.. ਤੇ ਜਦ ਰੱਬ ਤੁਹਾਨੂੰ ਉਸ ਵਿਅਕਤੀ ਨਾਲ ਅਸ਼ੀਰਵਾਦ ਦਿੰਦਾ ਹੈ ਤਾਂ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਹਰ ਰੋਜ਼, ਤੁਹਾਡੇ ਕੋਲ ਬੱਸ ਇਕ ਅਹਿਸਾਸ ਹੈ, ਸ਼ੁਕਰੀਆ। ਇਸ ਤੋਂ ਬਾਅਦ ਅਨੁਸ਼ਕਾ ਨੇ ਵੀ ਪਿਆਰ ਦਾ ਇਜ਼ਹਾਰ ਕੀਤਾ। ਉਨ੍ਹਾਂ ਨੇ ਵੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਕਿਸੇ ਦੂਜੇ ਵਿਅਕਤੀ ਨੂੰ ਪਿਆਰ ਕਰਨਾ ਭਗਵਾਨ ਦਾ ਚਿਹਰਾ ਦੇਖਣਾ ਹੈ। ਪਿਆਰੇ ਬਾਰੇ ਗੱਲ ਇਹ ਹੈ ਕਿ ਇਹ ਸਿਰਫ਼ ਇਕ ਅਹਿਸਾਸ ਨਹੀਂ ਹੈ, ਇਹ ਉਸ ਤੋਂ ਕਿਤੇ ਜ਼ਿਆਦਾ ਹੈ। ਇਹ ਇਕ ਮਾਰਗਦਰਸ਼ਕ, ਇਕ ਪੂਰਾ ਸੱਚ ਦਾ ਮਾਰਗ ਹੈ ਤੇ ਮੈਂ ਧੰਨ ਹਾਂ, ਅਸਲ ਵਿਚ, ਤੇ ਪੂਰੀ ਤਰ੍ਹਾਂ ਤੁਹਾਨੂੰ ਹਾਸਲ ਕੀਤਾ ਹੈ।