ਨਵੀਂ ਦਿੱਲੀ : ਭਾਰਤੀ ਹਰਫ਼ਨਮੌਲਾ ਵਿਜੇ ਸ਼ੰਕਰ ਨੇ ਆਪਣੇ ਸਾਹਮਣੇ ਨੰਬਰ ਚਾਰ ਬੱਲੇਬਾਜ਼ੀ ਨੂੰ ਲੈ ਕੇ ਬਹਿਸ ਨੂੰ ਉੱਠਦੇ ਹੋਏ ਦੇਖਿਆ ਹੈ। ਕਈ ਸਾਬਕਾ ਕ੍ਰਿਕਟਰ ਮੰਨਦੇ ਸਨ ਕਿ ਇਸ ਨੰਬਰ 'ਤੇ ਰਿਸ਼ਭ ਪੰਤ ਜਾਂ ਅੰਬਾਤੀ ਰਾਇਡੂ ਬਿਹਤਰ ਹੁੰਦੇ ਪਰ ਚੋਣਕਾਰਾਂ ਨੇ ਵਿਜੇ ਸ਼ੰਕਰ ਨੂੰ ਚੁਣਿਆ। ਸ਼ੰਕਰ ਨੇ ਕਿਹਾ ਕਿ ਉਹ ਸਿੱਖ ਗਏ ਹਨ ਕਿ ਦਬਾਅ ਮੁਕਤ ਕਿਵੇਂ ਹੋਇਆ ਜਾਂਦਾ ਹੈ ਤੇ ਹੁਣ ਉਨ੍ਹਾਂ ਨੂੰ ਫ਼ਰਕ ਨਹੀਂ ਪੈਂਦਾ ਕੀ ਕੋਈ ਕੀ ਕਹਿ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਿਊਜ਼ੀਲੈਂਡ ਵਿਚ ਜਦ ਮੈਂ ਨੰਬਰ ਤਿੰਨ 'ਤੇ ਬੱਲੇਬਾਜ਼ੀ ਕੀਤੀ ਤਾਂ ਮੇਰਾ ਪ੍ਰਦਰਸ਼ਨ ਚੰਗਾ ਰਿਹਾ? ਸਭ ਤੋਂ ਚੰਗੀ ਗੱਲ ਇਹ ਰਹੀ ਕਿ ਟੀਮ ਮੈਨੇਜਮੈਂਟ ਨੇ ਮੇਰੇ 'ਤੇ ਯਕੀਨ ਦਿਖਾਇਆ ਤੇ ਮੰਨਿਆ ਕਿ ਮੈਂ ਇਹ ਕੰਮ ਕਰ ਸਕਦਾ ਹਾਂ। ਇਸ ਨਾਲ ਤੁਹਾਨੂੰ ਵਾਧੂ ਪ੍ਰੇਰਣਾ ਮਿਲਦੀ ਹੈ। ਟੀਮ ਦੀ ਲੋੜ ਮੇਰੀ ਤਰਜੀਹ ਹੈ ਤੇ ਮੈਂ ਹਰ ਸਥਿਤੀ ਵਿਚ ਖੇਡਣ ਲਈ ਤਿਆਰ ਹਾਂ।