ਜੇਐੱਨਐੱਨ, ਨਵੀਂ ਦਿੱਲੀ : Vijay Hazare Trophy 2021 : ਵਿਜੈ ਹਜ਼ਾਰੇ ਟਰਾਫੀ ਟੂਰਨਾਮੈਂਟ 2021 ਦੇ ਚੌਥੇ ਕੁਆਰਟਰ ਫਾਈਨਲ ਮੁਕਾਬਲੇ ’ਚ ਮੁੰਬਈ ਦੇ ਓਪਨਰ ਬੱਲੇਬਾਜ਼ ਪਿ੍ਰਥਵੀ ਸ਼ਾ ਨੇ ਫਿਰ ਤੋਂ ਆਪਣਾ ਦਮ ਦਿਖਾਇਆ ਅਤੇ ਸੈਰਾਸ਼ਟਰ ਖ਼ਿਲਾਫ਼ ਸੈਂਕੜੇ ਦੀ ਪਾਰੀ ਖੇਡੀ। ਖ਼ਬਰ ਲਿਖੇ ਜਾਣ ਤਕ ਪਿ੍ਰਥਵੀ ਸ਼ਾ ਨੇ 107 ਗੇਂਦਾਂ ’ਤੇ 5 ਛੱਕਿਆ ਅਤੇ 21 ਚੌਕਿਆਂ ਦੀ ਮਦਦ ਨਾਲ ਨਾਬਾਦ 163 ਰਨ ਬਣਾ ਲਏ ਹਨ ਅਤੇ ਉਨ੍ਹਾਂ ਦੀ ਬੱਲੇਬਾਜ਼ੀ ਹਾਲੇ ਵੀ ਜਾਰੀ ਹੈ।

ਪਿ੍ਰਥਵੀ ਸ਼ਾ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ ਅਤੇ ਆਸਟ੍ਰੇਲੀਆ ਦੌਰੇ ’ਤੇ ਪਹਿਲੇ ਟੈਸਟ ’ਚ ਮੌਕਾ ਮਿਲਣ ਤੋਂ ਬਾਅਦ ਉਹ ਟੀਮ ਤੋਂ ਬਾਹਰ ਕਰ ਦਿੱਤੇ ਗਏ ਸਨ। ਇਸਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਵਿਜੈ ਹਜ਼ਾਰੇ ਟਰਾਫੀ ’ਚ ਮਿਲਿਆ, ਜਿਥੇ ਉਹ ਕਮਾਲ ਦੀ ਬੱਲੇਬਾਜ਼ੀ ਕਰ ਰਹੇ ਹਨ। ਕੁਆਰਟਰ ਫਾਈਨਲ ’ਚ ਸੈਰਾਸ਼ਟਰ ਖ਼ਿਲਾਫ਼ ਉਨ੍ਹਾਂ ਨੇ ਸੈਂਕੜਾ ਲਗਾਇਆ ਅਤੇ ਇਸ ਟੂਰਨਾਮੈਂਟ ’ਚ ਉਨ੍ਹਾਂ ਇਹ ਤੀਸਰਾ ਸੈਂਕੜਾ ਰਿਹਾ। ਇਨ੍ਹਾਂ ’ਚੋਂ ਇਕ ਵਾਰ ਉਨ੍ਹਾਂ ਨੇ ਪੁਡੂਚੇਰੀ ਖ਼ਿਲਾਫ਼ ਨਾਬਾਦ 227 ਰਨ ਜਦਕਿ ਦਿੱਲੀ ਦੇ ਖ਼ਿਲਾਫ਼ ਨਾਬਾਦ 105 ਰਨ ਦੀ ਪਾਰੀ ਵੀ ਖੇਡੀ ਸੀ।

Posted By: Ramanjit Kaur