ਬੈਂਗਲੁਰੂ: ਰਾਇਲ ਚੈਲੰਜਰਸ ਬੈਂਗਲੌਰ ਦਾ ਆਈਪੀਐੱਲ ਦੇ ਇਸ ਸੀਜ਼ਨ 'ਚ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਹੈ। ਟੀਮ ਅੰਕ ਸੂਚੀ ਹੇਠਲੇ ਦੂਸਰੇ ਸਥਾਨ 'ਤੇ ਹੈ। ਅਜਿਹੇ 'ਚ ਟੀਮ ਦੇ ਖ਼ਰਾਬ ਪ੍ਰਦਰਸ਼ਨ 'ਤੇ ਕਪਤਾਨ ਵਿਰਾਟ ਕੋਹਲੀ ਅਤੇ ਏਬੀ ਡਿਵੀਲੀਅਰਜ਼ ਨੇ ਫੈਨਸ ਤੋਂ ਮਾਫ਼ੀ ਮੰਗੀ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਆਖ਼ਰੀ ਮੈਚ ਤੋਂ ਪਹਿਲਾਂ ਵੀਡੀਓ ਜਾਰੀ ਕਰ ਫੈਨਸ ਤੋਂ ਉਨ੍ਹਾਂ ਦੇ ਸਮਰਥਨ ਲਈ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਨਿਰਾਸ਼ਾਜਨਕ ਪ੍ਰਦਰਸ਼ਨ ਲਈ ਮਾਫ਼ੀ ਵੀ ਮੰਗੀ। ਇਹ ਵੀਡੀਓ ਆਰਸੀਬੀ ਦੇ ਅਧਿਕਾਰਕ ਟਵਿੱਟਰ ਅਕਾਉਂਟ 'ਤੇ ਜਾਰੀ ਕੀਤੀ ਗਈ ਹੈ।

ਕੋਹਲੀ ਨੇ ਕਿਹਾ-'ਹੁਣ ਟੁਰਨਾਮੈਂਟ 'ਚ ਸਾਡਾ ਸਿਰਫ਼ ਇਕ ਮੈਚ ਬਚਿਆ ਹੈ। ਇਹ ਸੀਜ਼ਨ ਸਾਡੇ ਲਈ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ। ਪਰ ਅਸੀਂ ਅਗਲੇ ਸੀਜ਼ਨ 'ਚ ਜ਼ਰੂਰ ਬਿਹਤਰ ਪ੍ਰਦਰਸ਼ਨ ਕਰਾਂਗੇ। ਪਿਛਲੇ ਮੈਚ 'ਚ ਬਰਿਸ਼ ਕਾਰਨ 3 ਘੰਟੇ ਬਰਬਾਦ ਹੋਏ ਪਰ ਫਿਰ ਵੀ ਤੁਸੀਂ ਸਟੇਡੀਅਮ 'ਚ ਬੈਠੇ ਰਹੇ। ਇਸ ਦੇ ਲਈ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰੀਆਂ ਕਰਨਾ ਚਾਹੁੰਦਾ ਹਾਂ।'

ਵੀਡੀਓ 'ਚ ਕੋਹਲੀ ਨਾ ਡਿਵੀਲੀਅਰਜ਼ ਵੀ ਨਜ਼ਰ ਆਏ। ਡਿਵੀਲੀਅਰਜ਼ ਨੇ ਕਿਹਾ, 'ਸਮਰਥਨ ਲਈ ਤੁਹਾਡਾ ਸਾਰਿਆਂ ਦਾ ਸ਼ੁਕਰੀਆਂ। ਤੁਸੀਂ ਬਿਹਤਰੀਨ ਹੋ। ਬਾਰਿਸ਼ ਕਾਰਨ ਪਿਛਲਾ ਮੈਚ 5.5 ਓਵਰ ਦਾ ਹੋਇਆ ਜੋ ਕਿ ਮੇਰੇ ਕਰੀਅਰ ਦਾ ਸਭ ਤੋਂ ਰੋਮਾਂਚਕ ਮੈਚ ਸੀ। ਇਸ ਵਾਰ ਸਾਡੇ ਪ੍ਰਦਰਸ਼ਨ 'ਚ ਨਿਰੰਤਰਤਾ ਦੀ ਘਾਟ ਸੀ। ਇਸ ਲਈ ਅਸੀਂ ਮਾਫ਼ੀ ਮੰਗਦੇ ਹਾਂ।'

ਦਰਅਸਲ ਆਈਪੀਐੱਲ 'ਚ ਬੇਂਗਲੌਰ ਦਾ ਪ੍ਰਦਰਸ਼ਨ ਦਾ ਗ੍ਰਾਫ ਲਗਾਤਾਰ ਡਿੱਗ ਰਿਹਾ ਹੈ ਜਿਸ ਨਾਲ ਟੀਮ ਪਲੇਆਫ 'ਚ ਵੀ ਨਹੀਂ ਪਹੁੰਚ ਪਾ ਰਹੀ ਹੈ। ਟੀਮ ਸਾਲ 2016 'ਚ ਪਿਛਲੀ ਵਾਰ ਪਲੇਅਫ 'ਚ ਪਹੁੰਚੀ ਸੀ। ਇਸ ਵਾਰ ਤਾਂ ਟੀਮ ਦਾ ਪ੍ਰਦਰਸ਼ਨ ਇੰਨਾ ਖ਼ਰਾਬ ਰਿਹਾ ਕਿ ਉਸ ਨੇ ਲਗਾਤਾਰ 6 ਮੈਚ ਹਾਰਨ ਦਾ ਰਿਕਾਰਡ ਵੀ ਬਣਾ ਦਿੱਤਾ।

Posted By: Akash Deep