ਜੇਐੱਨਐੱਨ, ਨਵੀਂ ਦਿੱਲੀ : ਸਾਬਕਾ ਆਸਟ੍ਰੇਲਿਆਈ ਦਿੱਗਜ ਕ੍ਰਿਕਟਰ ਤੇ ਮਸ਼ਹੂਰ ਕਮੈਂਟੇਟਰ ਮਾਈਕਲ ਸਲੇਟਰ ਗ੍ਰਿਫਤਾਰ ਹੋ ਗਏ ਹਨ। ਉਨ੍ਹਾਂ ਨੇ ਪੁਲਿਸ ਨੇ ਬੁੱਧਵਾਰ ਸਵੇਰੇ ਸਿਡਨੀ 'ਚ ਕਸਟਡੀ 'ਚ ਲਿਆ। ਸਥਾਨਿਕ ਮੀਡੀਆ ਰਿਪੋਰਟਸ ਦੇ ਅਨੁਸਾਰ, 51 ਸਾਲ ਸਲੈਟਰ ਨੂੰ ਪਿਛਲੇ ਹਫ਼ਤੇ ਹੋਈ ਇਕ ਕਥਿਤ ਘਰੇਲੂ ਹਿੰਸਾ ਦੀ ਘਟਨਾ ਦੇ ਸਿਲਸਿਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ।

ਨਿਊ ਸਾਊਥ ਵੇਲਜ਼ (ਐਨਐਸਡਬਲਯੂ) ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਹਫਤੇ ਮੰਗਲਵਾਰ ਨੂੰ ਘਰੇਲੂ ਹਿੰਸਾ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। (ਐਨਐਸਡਬਲਯੂ) ਪੁਲਿਸ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ, ਜਾਂਚ ਦੇ ਬਾਅਦ ਜਾਸੂਸ ਸਵੇਰੇ 9.20 ਵਜੇ ਮੈਨਲੀ ਦੇ ਇਕ ਘਰ ਗਏ ਤੇ ਸਲੇਟਰ ਨਾਲ ਗੱਲ ਕੀਤੀ। ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੁੱਖ ਤੌਰ 'ਤੇ ਪੁਲਿਸ ਸਟੇਸ਼ਨ ਲਿਜਾਇਆ ਗਿਆ। ਸਲੇਟਰ 1993 ਤੋਂ 2001 ਤਕ ਆਸਟ੍ਰੇਲੀਆ ਲਈ ਖੇਡਿਆ। ਇਸ ਦੌਰਾਨ ਉਸ ਨੇ 74 ਟੈਸਟ ਤੇ 42 ਵਨਡੇ ਖੇਡੇ। ਕ੍ਰਮਵਾਰ 5312 ਤੇ 987 ਦੌੜਾਂ ਬਣਾਈਆਂ। ਉਸ ਨੇ 15 ਸਾਲਾਂ ਤਕ ਕ੍ਰਿਕਟ ਕੁਮੈਂਟੇਟਰ ਵਜੋਂ ਸੇਵਾ ਨਿਭਾਈ।

ਆਈਪੀਐਲ ਦੇ ਪਹਿਲੇ ਅੱਧ ਦੌਰਾਨ ਕੋਵਿਡ ਮਹਾਮਾਰੀ ਦੇ ਕਾਰਨ ਭਾਰਤ ਤੋਂ ਆਸਟਰੇਲੀਆ ਵਾਪਸ ਆਉਣ 'ਤੇ ਪਾਬੰਦੀ ਸੀ। ਇਸ ਤੋਂ ਨਾਰਾਜ਼ ਹੋ ਕੇ ਸਲੇਟਰ ਨੇ ਕਿਹਾ ਕਿ ਮੌਰਿਸਨ ਦੇ ਹੱਥਾਂ 'ਤੇ ਖੂਨ ਸੀ। ਇਸ ਸਭ ਤੋਂ ਬਾਅਦ ਮਾਈਕਲ ਸਲੇਟਰ ਨੇ ਸਪਸ਼ਟੀਕਰਨ ਦਿੱਤਾ ਪਰ ਨਾਲ ਹੀ ਕਿਹਾ ਕਿ ਉਹ ਕਿਸੇ ਵੀ ਚੀਜ਼ ਲਈ ਮੁਆਫੀ ਨਹੀਂ ਮੰਗਣਗੇ।

Posted By: Sarabjeet Kaur