style="text-align: justify;"> ਮੁੰਬਈ : ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਇਸ ਸਾਲ ਆਈਪੀਐੱਲ ਦੇ ਜ਼ਿਆਦਾ ਖ਼ਾਸ ਹੋਣ ਦੀ ਉਮੀਦ ਹੈ ਤੇ ਇਸ ਦਾ ਮੁੱਖ ਕਾਰਨ ਮਹਿੰਦਰ ਸਿੰਘ ਧੋਨੀ ਦਾ ਇਕ ਸਾਲ ਦੇ ਲੰਬੇ ਸਮੇਂ ਬਾਅਦ ਅੰਤਰਰਾਸ਼ਟਰੀ ਸੰਨਿਆਸ ਦੇ ਐਲਾਨ ਕਰਨ ਤੋਂ ਬਾਅਦ ਪਿੱਚ 'ਤੇ ਮੁੜਨਾ ਹੈ।

ਸਹਿਵਾਗ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਹ ਟੂਰਨਾਮੈਂਟ ਹਰ ਕਿਸੇ, ਖਿਡਾਰੀਆਂ ਤੇ ਨਾਲ ਹੀ ਦਰਸ਼ਕਾਂ ਲਈ ਕੁਝ ਜ਼ਿਆਦਾ ਖ਼ਾਸ ਹੋਵੇਗਾ। ਧੋਨੀ ਨੂੰ ਮੁੜ ਪਿੱਚ 'ਤੇ ਦੇਖਣਾ ਯਕੀਨੀ ਤੌਰ 'ਤੇ ਖ਼ੁਸ਼ੀ ਦੇਣ ਵਾਲਾ ਹੋਵੇਗਾ। ਕਾਫੀ ਕੁਝ ਹੋਵੇਗਾ, ਕੀ ਮੈਨੂੰ ਹੋਰ ਜ਼ਿਆਦਾ ਕਹਿਣ ਦੀ ਲੋੜ ਹੈ? ਮੈਂ ਲਾਕਡਾਊਨ ਵਿਚ ਆਪਣਾ ਕਾਫੀ ਸਮਾਂ ਪੁਰਾਣੇ ਮੈਚਾਂ ਨੂੰ ਦੇਖਦੇ ਹੋਏ ਬਿਤਾਇਆ ਜਿਸ ਵਿਚ ਮੇਰੀਆਂ ਪਾਰੀਆਂ ਵੀ ਸ਼ਾਮਲ ਸਨ।