ਜੇਐਨਐਨ, ਨਵੀਂ ਦਿੱਲੀ : Valentines Day 2020 ਵਿਰਾਟ ਅਤੇ ਅਨੁਸ਼ਕਾ ਦੀ ਜੋੜੀ ਸਭ ਤੋਂ ਖੂਬਸੂਰਤ ਜੋੜੀ ਮੰਨੀ ਜਾਂਦੀ ਹੈ। ਦੋਵੇਂ ਇਕ ਦੂਜੇ ਨਾਲ ਬਹੁਤ ਪਿਆਰ ਕਰਦੇ ਹਨ। ਇਸ ਸਾਲ ਵੀ ਵਿਰਾਟ ਅਨੁਸ਼ਕਾ ਇਕੱਠੇ ਵੈਲੇਨਟਾਈਨ ਡੇਅ ਸੈਲੀਬ੍ਰੇਟ ਕਰਦੇ ਨਜ਼ਰ ਆਏ। ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਨਿਊਜ਼ੀਲੈਂਡ ਦੌਰੇ 'ਤੇ ਹੈ ਅਤੇ ਅਨੁਸ਼ਕਾ ਉਸ ਨੂੰ ਮਿਲਣ ਨਿਊਜ਼ੀਲੈਂਡ ਪਹੁੰਚ ਗਈ। ਦੋਵਾਂ ਨੂੰ ਇਕੱਠੇ ਨਿਊਜ਼ੀਲੈਂਡ ਵਿਚ ਇਕੱਠੇ ਘੁੰਮਦੇ ਦੇਖੇ ਗਏ। ਇਸ ਦੀ ਤਸਵੀਰ ਮੁਹੰਮਦ ਸ਼ਮੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੇ। ਫੋਟੋ ਵਿਚ ਤੁਸੀਂ ਦੇਖੋਗੇ ਕਿ ਸ਼ਮੀ, ਸੈਨੀ ਅਤੇ ਵਿਰਾਟ ਦੇ ਨਾਲ ਅਨੁਸ਼ਕਾ ਵੀ ਨਿਊਜ਼ੀਲੈਂਡ ਵਿਚ ਛੁੱਟੀਆਂ ਮਨਾ ਰਹੇ ਹਨ।


ਦੁਨੀਆ ਦੇ ਮਸ਼ਹੂਰ ਕ੍ਰਿਕਟਰਾਂ ਵਿਚ ਸ਼ੁਮਾਰ ਵਿਰਾਟ ਕੋਹਲੀ ਆਪਣੀ ਬੱਲੇਬਾਜ਼ੀ ਦੇ ਨਾਲ ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਵਿਚ ਰਹਿੰਦੇ ਹਨ। ਵਿਆਹ ਤੋਂ ਪਹਿਲਾਂ ਵਿਰਾਟ ਅਤੇ ਅਨੁਸ਼ਕਾ ਦੇ ਅਫੇਅਰ ਦੀ ਵੀ ਖੂਬ ਚਰਚਾ ਰਹੀ।


ਦੋਵਾਂ ਦਾ ਅਫੇਅਰ ਕਈ ਸਾਲ ਚੱਲਿਆ। ਇੰਟਰਨੈਸ਼ਨਲ ਮੈਚ ਹੋਵੇ ਜਾਂ ਆਈਪੀਐਲ, ਵਿਰਾਟ ਦਾ ਮੈਚ ਦੇਖਣ ਲਈ ਅਨੁਸ਼ਕਾ ਜ਼ਿਆਦਾਤਰ ਸਟੇਡੀਅਮ ਵਿਚ ਮੌਜੂਦ ਹੀ ਰਹਿੰਦੀ। ਇਕ ਵਾਰ ਤਾਂ ਆਈਪੀਐਲ ਮੈਚ ਦੌਰਾਨ ਵਿਰਾਟ ਅਤੇ ਅਨੁਸ਼ਕਾ ਇਕੱਠੇ ਗੈਲਰੀ ਵਿਚ ਬੈਠੇ ਸਨ। ਬਾਅਦ ਵਿਚ ਇਸ ਨੂੰ ਲੈ ਕੇ ਵਿਰਾਟ ਨੂੰ ਕਾਫੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ।


ਵਿਆਹ ਤੋਂ ਬਾਅਦ ਦੋਵਾਂ ਵਿਚ ਪਿਆਰ ਹੋਰ ਵੱਧ ਗਿਆ। ਹਾਲਾਂਕਿ ਇਸ ਸਾਲ ਇਸ ਜੋੜੇ ਦੀ ਤੀਜੀ ਵਿਆਹ ਦੀ ਵਰ੍ਹੇਗੰਢ ਹੋਵੇਗੀ। ਵਿਆਹ ਤੋਂ ਬਾਅਦ ਵੀ ਅਨੁਸ਼ਕਾ ਅਕਸਰ ਵਿਰਾਟ ਨਾਲ ਦੌਰੇ 'ਤੇ ਹੀ ਰਹਿੰਦੀ ਹੈ।


ਵਿਰਾਟ ਦੇ ਸੋਸ਼ਲ ਮੀਡੀਆ ਅਕਾਉਂਟ 'ਤੇ ਨਜ਼ਰ ਮਾਰੀਏ ਤਾਂ ਅਨੁਸ਼ਕਾ ਨਾਲ ਉਨ੍ਹਾਂ ਦੀਆਂ ਤਮਾਮ ਖੂਬਸੂਰਤ ਅਤੇ ਰੁਮਾਂਟਿਕ ਤਸਵੀਰਾਂ ਮਿਲ ਜਾਣਗੀਆਂ। ਇਸ ਵਿਚ ਉਹ ਕਦੇ ਅਨੁਸ਼ਕਾ ਨਾਲ ਜੱਫੀ ਪਾਉਂਦੇ ਹੋਏ ਨਜ਼ਰ ਆਉਂਦੇ ਹਨ ਤੇ ਕਦੇ ਉਸ ਦੀਆਂ ਬਾਹਾਂ ਵਿਚ ਆਰਾਮ ਫਰਮਾਉਂਦੇ ਦਿਖ ਰਹੇ ਹਨ।

Posted By: Tejinder Thind