ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਆਲਰਾਊਂਡਰ ਹਾਰਦਿਕ ਪਾਂਡਿਆ ਪਿਛਲੇ ਕੁਝ ਸਮੇਂ ਤੋਂ ਕ੍ਰਿਕਟ ਮੈਦਾਨ 'ਤੇ ਧੂਮ ਨਹੀਂ ਮਚਾ ਪਾ ਰਹੇ ਹਨ। ਕ੍ਰਿਕਟ ਵਰਲਡ ਕੱਪ ਤੋਂ ਬਾਅਦ ਉਹ ਸੱਟ ਕਾਰਨ ਵੈਸਟਇੰਡੀਜ਼ ਦੇ ਦੌਰੇ 'ਤੇ ਨਹੀਂ ਜਾ ਪਾਏ ਸਨ, ਇਸ ਦੇ ਬਾਵਜੂਦ ਉਹ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਰਦਿਕ ਨੇ ਕ੍ਰਿਕਟ ਮੈਦਾਨ 'ਤੇ ਵਾਪਸੀ ਕਰ ਲਈ ਹੈ ਪਰ ਇਨ੍ਹੀਂ ਦਿਨੀਂ ਉਹ ਆਪਣੇ ਪ੍ਰਦਰਸ਼ਨ ਨਹੀਂ ਬਲਕਿ ਇਕ ਪੁਰਾਣੇ ਫੋਟੋ ਕਾਰਨ ਚਰਚਾਵਾਂ 'ਚ ਬਣੇ ਹੋਏ ਹਨ। ਉਨ੍ਹਾਂ ਦੇ ਇਸ ਫੋਟੋ 'ਤੇ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਵੀ ਕੁਮੈਂਟ ਕੀਤਾ ਹੈ।

ਹਾਰਦਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕਰ ਲਿਖਿਆ, 'ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਸਥਾਨਕ ਕ੍ਰਿਕਟ ਮੈਚ ਖੇਡਣ ਲਈ ਟਰੱਕ 'ਚ ਸਫਰ ਕਰਦਾ ਸੀ। ਉਸ ਦੌਰਾਨ ਮੈਨੂੰ ਜ਼ਿੰਦਗੀ ਨੇ ਕਾਫੀ ਕੁਝ ਸਿਖਿਆ।'

ਪਾਂਡਿਆ ਦੀ ਇਸ ਪੋਸਟ 'ਤੇ ਬਾਲੀਵੁੱਡ ਅਦਾਕਾਰਾ ਉਰਵਸ਼ੀ ਨੇ ਕੁਮੈਂਟ ਕੀਤਾ। ਉਨ੍ਹਾਂ ਨੇ ਵੀ ਪੁਰਾਣੇ ਦਿਨਾਂ ਨੂੰ ਯਾਦ ਕਰ ਲਿਖਿਆ, 'ਮੈਂ ਵੀ ਜਦੋਂ ਬਾਸਕਟਬਾਲ ਖੇਡਦੀ ਸੀ ਤਾਂ ਇਸ ਤਰ੍ਹਾਂ ਟ੍ਰੇਨ 'ਚ ਸਫਰ ਕਰਦੀ ਸੀ। ਉਨ੍ਹਾਂ ਨੇ ਇਸ ਨਾਲ ਹਾਰਦਿਕ ਲਈ ਸਨਮਾਨ ਦੀ ਈਮੋਜੀ ਲਾਈ।

ਦੱਸ ਦੇਈਏ ਕਿ ਕੁਝ ਸਮੇਂ ਪਹਿਲਾਂ ਮੀਡੀਆ 'ਚ ਹਾਰਦਿਕ ਤੇ ਉਰਵਸ਼ੀ ਦੇ ਰਿਲੇਨਸ਼ਿਪ ਨੂੰ ਲੈ ਕੇ ਖ਼ਬਰਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਸਨ। ਇਸ ਤਰ੍ਹਾਂ ਦੀਆਂ ਖ਼ਬਰਾਂ ਤੋਂ ਨਰਾਜ਼ ਹੋ ਕੇ ਇਕ ਵਾਰ ਉਰਵਸ਼ੀ ਗੁੱਸਾ ਹੋ ਗਈ ਤੇ ਉਨ੍ਹਾਂ ਨੇ ਅਜਿਹੀਆਂ ਖ਼ਬਰਾਂ ਨਾ ਛਾਪਣ ਦੀ ਬੇਨਤੀ ਕੀਤੀ ਸੀ।

Posted By: Amita Verma