ਨਵੀਂ ਦਿੱਲੀ, Umesh Yadav highest strike rate of Test History: ਰਾਂਚੀ ਦੇ ਜੇਐੱਸਸੀਏ ਕ੍ਰਿਕਟ ਸਟੇਡੀਅਮ 'ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਉਮੇਸ਼ ਯਾਦਵ ਕਦੋਂ ਗੇਂਦਬਾਜ਼ ਤੋਂ ਬੱਲੇਬਾਜ਼ ਬਣ ਗਏ ਪਤਾ ਨਹੀਂ ਲੱਗਿਆ। ਭਾਰਤੀ ਟੀਮ ਦੀ ਪਹਿਲੀ ਪਾਰੀ 'ਚ 9ਵੇਂ ਨੰਬਰ 'ਤੇ ਉਤਰੇ ਉਮੇਸ਼ ਯਾਦਵ ਨੇ ਪਹਿਲੀ ਹੀ ਗੇਂਦ ਤੋਂ ਛੱਕੇ ਲਗਾਉਣੇ ਸ਼ੁਰੂ ਕਰ ਦਿੱਤੇ। ਪਾਰੀ ਦੀ ਪਹਿਲੀਆਂ ਦੋ ਗੇਂਦਾਂ 'ਤੇ ਲਗਾਤਾਰ ਉਮੇਸ਼ ਨੇ ਛੱਕੇ ਜੜੇ।

ਸੱਜੇ ਹੱਥ ਦੇ ਗੇਂਦਬਾਜ਼ ਉਮੇਸ਼ ਯਾਦਵ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਤੀਸਰੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਸਿਰਫ਼ 10 ਗੇਂਦਾਂ ਦਾ ਸਾਹਮਣਾ ਕੀਤਾ ਜਿਸ 'ਚ ਉਨ੍ਹਾਂ 31 ਦੌੜਾਂ ਬਣਾ ਦਿੱਤੀਆਂ। ਉਮੇਸ਼ ਯਾਦਵ ਨੇ ਆਪਣੀ ਇਸ ਤੂਫ਼ਾਨੀ ਪਾਰੀ 'ਚ ਇਕ ਤੋਂ ਬਾਅਦ ਇਕ ਕੁੱਲ ਪੰਜ ਛੱਕੇ ਠੋਕੇ। 9 ਗੇਂਦਾਂ 'ਤ 31 ਦੌੜਾਂ ਬਣਾ ਕੇ ਖੇਡ ਰਹੇ ਉਮੇਸ਼ ਯਾਦਵ ਨੇ ਛੇਵਾਂ ਛੱਕਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਵਿਕਟ ਪਿੱਛੇ ਕੈਚ ਆਊਟ ਹੋ ਗਏ।

ਟੈਸਟ 'ਚ ਸਭ ਤੋਂ ਜ਼ਿਆਦਾ ਸਟ੍ਰਾਈਕ ਰੇਟ

ਤੁਹਾਨੂੰ ਦੱਸ ਦੇਈਏ ਕਿ ਉਮੇਸ਼ ਯਾਦਵ ਨੇ ਇਸ ਮੁਕਾਬਲੇ 'ਚ 310 ਦ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ, ਜੋ ਕਿਸੇ ਵੀ ਖਿਡਾਰੀ ਵੱਲੋਂ ਸਭ ਤੋਂ ਜ਼ਿਆਦਾ ਸਟ੍ਰਾਈਕ ਰੇਟ ਹੈ, ਜਿਸ ਨੇ ਘੱਟੋਂ-ਘੱਟ 10 ਗੇਂਦਾਂ ਦਾ ਸਾਹਮਣਾ ਕੀਤਾ ਹੋਵੇ। ਉਮੇਸ਼ ਯਾਦਵ ਨੇ ਆਪਣੇ ਸਾਰੇ ਛੱਕੇ ਜਾਰਡ ਲਿੰਡੇ ਖ਼ਿਲਾਫ਼ ਲਗਾਏ।

ਪਹਿਲੀਆਂ ਦੋ ਗੇਂਦਾਂ 'ਤੇ ਛੱਕੇ ਲਗਾਉਣ ਵਾਲੇ ਤੀਸਰੇ ਖਿਡਾਰੀ

31 ਸਾਲਾ ਉਮੇਸ਼ ਯਾਦਵ ਟੈਸਟ ਮੈਚ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਦੋ ਛੱਕੇ ਲਗਾਉਣ ਵਾਲੇ ਤੀਸਰੇ ਖਿਡਾਰੀ ਬਣ ਗਏ ਹਨ। ਉਮੇਸ਼ ਯਾਦਵ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ ਸਾਲ 2013 'ਚ ਆਸਟ੍ਰੇਲੀਆ ਖ਼ਿਲਾਫ਼ ਇਹ ਕਾਰਨਾਮਾ ਕੀਤਾ ਸੀ। ਜਦਕਿ ਉਸ ਤੋਂ ਵੀ ਪਹਿਲਾਂ 1948 'ਚ ਇਹ ਕਮਾਲ ਇੰਗਲੈਂਡ ਖ਼ਿਲਾਫ਼ ਫਾਫੀ ਵਿਲੀਅਮਸ ਨੇ ਕੀਤਾ ਸੀ।

Posted By: Akash Deep