ਨਵੀਂ ਦਿੱਲੀ (ਪੀਟੀਆਈ) : ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਕਿਹਾ ਹੈ ਕਿ ਜਦ ਤੁਸੀਂ ਟੀਮ 'ਚੋਂ ਬਾਹਰ ਹੁੰਦੇ ਹੋ ਤਾਂ ਉਹ ਸਮਾਂ ਕਾਫੀ ਬੋਰੀਅਤ ਵਾਲਾ ਹੁੰਦਾ ਹੈ ਤੇ ਕੁਝ ਅਜਿਹੇ ਵਿਚਾਰ ਤੁਹਾਡੇ ਦਿਮਾਗ਼ ਵਿਚ ਘਰ ਕਰਨ ਲਗਦੇ ਹਨ ਜਿਨ੍ਹਾਂ ਤੋਂ ਤੁਸੀਂ ਦੂਰ ਰਹਿਣਾ ਚਾਹੁੰਦੇ ਹੋ। ਮੈਂ ਕਿਉਂ ਨਹੀਂ ਖੇਡ ਰਿਹਾ? ਕੀ ਹੋ ਰਿਹਾ ਹੈ?

ਖ਼ੁਦ ਨੂੰ ਸਕਾਰਾਤਮਕ ਬਣਾਈ ਰੱਖਣਾ, ਸਖ਼ਤ ਮਿਹਨਤ ਕਰਨਾ ਤੇ ਖ਼ੁਦ ਨੂੰ ਤਿਆਰ ਰੱਖਣਾ ਮੁਸ਼ਕਲ ਹੁੰਦਾ ਹੈ। ਮੈਂ ਜਾਣਦਾ ਸੀ ਕਿ ਜੇ ਮੈਂ ਫਿੱਟ ਰਿਹਾ ਤਾਂ ਮੈਨੂੰ ਮੌਕਾ ਮਿਲੇਗਾ ਕਿਉਂਕਿ ਅਸੀਂ ਕਈ ਮੈਚ ਖੇਡਣੇ ਹਨ। ਤੁਹਾਨੂੰ ਉਡੀਕ ਕਰਨੀ ਪਵੇਗੀ ਕਿਉਂਕਿ ਤੇਜ਼ ਗੇਂਦਬਾਜ਼ੀ ਹਮਲਾ ਅਸਲ ਵਿਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।

ਯਾਦਵ ਨੇ ਕਿਹਾ ਕਿ ਸਾਰੇ ਤੇਜ਼ ਗੇਂਦਬਾਜ਼ ਫਿੱਟ ਹਨ ਤੇ ਕਾਰਜਭਾਰ ਸਬੰਧੀ ਮੈਨੇਜਮੈਂਟ ਯਕੀਨੀ ਬਣਾਉਂਦੀ ਹੈ ਕਿ ਹਰ ਕਿਸੇ ਨੂੰ ਵਾਜਬ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਟੀਮ ਇੰਡੀਆ ਵਿਚ ਤੇਜ਼ ਗੇਂਦਬਾਜ਼ਾਂ ਵਿਚਾਲੇ ਸਿਹਤਮੰਦ ਮੁਕਾਬਲਾ ਹੈ।