ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਨਿਊਜ਼ੀਲੈਂਡ ਖ਼ਿਲਾਫ਼ ਖ਼ਰਾਬ ਗੇਂਦਬਾਜ਼ੀ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਬੁੱਧਵਾਰ ਨੂੰ ਵਨਡੇ ਗੇਂਦਬਾਜ਼ਾਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ। 45 ਅੰਕਾਂ ਦੇ ਨੁਕਸਾਨ ਨਾਲ ਬੁਮਰਾਹ ਨੂੰ ਆਪਣੀ ਟਾਪ ਰੈਂਕਿੰਗ ਗੁਆਉਣੀ ਪਈ ਹੈ। ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਪਹਿਲੇ ਨੰਬਰ 'ਤੇ ਪਹੁੰਚ ਗਏ ਹਨ।

ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਖੇਡੀਆਂ ਗਈਆਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬੇਅਸਰ ਸਾਬਿਤ ਹੋਏ। ਪੂਰੀ ਸੀਰੀਜ਼ ਦੌਰਾਨ ਉਹ ਇਕ ਵੀ ਵਿਕਟ ਹਾਸਿਲ ਨਹੀਂ ਕਰ ਸਕੇ ਤੇ ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਆਈਸੀਸੀ ਵਨਡੇ ਗੇਂਦਬਾਜ਼ੀ ਰੈਂਕਿੰਗ 'ਚ ਉਠਾਉਣਾ ਪਿਆ ਹੈ। ਬੁਮਰਾਹ ਦੀ ਨੰਬਰ ਇਕ ਰੈਂਕਿੰਗ ਖੋਹੀ ਗਈ ਹੈ। 45 ਅੰਕਾਂ ਦੇ ਨੁਕਸਾਨ ਨਾਲ ਉਹ ਦੂਸਰੇ ਨੰਬਰ 'ਤੇ ਖਿਸਕ ਗਏ ਹਨ। ਨਿਊਜ਼ੀਲੈਂਡ ਤੇ ਟ੍ਰੇਂਟ ਬੋਲਟ ਨੇ ਬੁਮਰਾਹ ਨੂੰ ਪਹਿਲੇ ਨੰਬਰ ਤੋਂ ਹਟਾ ਕੇ ਇਸ ਨੰਬਰ 'ਤੇ ਕਬਜ਼ਾ ਕਰ ਲਿਆ ਹੈ।

ਆਈਸੀਸੀ ਵਨਡੇ ਗੇਂਦਬਾਜ਼ੀ ਰੈਂਕਿੰਗ

ਟ੍ਰੇਂਟ ਬੋਲਟ (ਨਿਊਜ਼ੀਲੈਂਡ) 727 ਅੰਕ

ਜਸਪ੍ਰੀਤ ਬੁਮਰਾਹ (ਭਾਰਤ) 719 ਅੰਕ

ਮੁਜੀਬ ਉਲ ਰਹਿਮਾਨ (ਅਫ਼ਗਾਨਿਸਤਾਨ) 701 ਅੰਕ

ਕਗੀਸੋ ਰਬਾਡਾ (ਸਾਊਥ ਅਫ਼ਰੀਕਾ) 674 ਅੰਕ

ਪੈਟ ਕਮਿੰਸ (ਆਸਟ੍ਰੇਲੀਆ) 673 ਅੰਕ

Posted By: Seema Anand