v> ਲੰਡਨ, ਜੇਐੱਨਐੱਨ : ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਸ਼ੁੱਕਰਵਾਰ ਨੂੰ ਇੰਗਲੈਂਡ ਪਹੁੰਚਣਗੇ, ਪਰ ਉਹ 18 ਜੂਨ ਤੋਂ ਭਾਰਤ ਖਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਉਪਲਬਧ ਹੋਣਗੇ। ਇੰਗਲੈਂਡ ਖਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਬੋਲਟ 10 ਜੂਨ ਤੋਂ ਅਜਬੈਸਟਨ ’ਚ ਜੋ ਰੂਟ ਦੀ ਟੀਮ ਖਿਲਾਫ਼ ਦੂਜਾ ਟੈਸਟ ਵੀ ਨਹੀਂ ਖੇਡ ਸਕਣਗੇ। ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ।

ਸਟੀਡ ਨੇ ਕਿਹਾ ਮੈਨੂੰ ਨਹੀਂ ਲਗਦਾ ਕਿ ਤੁਸੀਂ ਇੱਥੇ ਦੋ ਟੈਸਟ ਮੈਚਾਂ ’ਚ ਟ੍ਰੈਂਟ ਬੋਲਟ ਦੇਖਣਗੇ। ਉਹ ਸ਼ੁੱਕਰਵਾਰ ਨੂੰ ਇੱਥੇ ਪਹੁੰਚਣ ਵਾਲੇ ਹਨ ਤੇ ਸਾਡੀ ਯੋਜਨਾ ਟ੍ਰੈਂਟ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡੇ। ਮੁਅੱਤਲ ਇੰਡੀਅਨ ਪ੍ਰੀਮੀਅਮ ਲੀਗ 2021 ’ਚ ਮੁੰਬਈ ਇੰਡੀਅੰਸ ਦਾ ਪ੍ਰਤੀਨਿਧਤਾ ਕਰਨ ਵਾਲੇ ਬੋਲਟ ਪਰਿਵਾਰ ਦੇ ਨਾਲ ਸਮਾਂ ਬਤੀਤ ਕਰਨ ਲਈ ਭਾਰਤ ਤੋਂ ਸਿੱਧੇ ਨਿਊਜ਼ੀਲੈਂਡ ਰਵਾਨਾ ਹੋਏ ਸੀ।

Posted By: Sarabjeet Kaur