ਜੇਐੱਨਐੱਨ, ਨਵੀਂ ਦਿੱਲੀ: India vs South Africa 1st T20: ਭਾਰਤੀ ਟੀਮ ਟੀ20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਲਈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਪਹੁੰਚ ਗਈ ਹੈ। ਇੱਥੇ ਭਾਰਤੀ ਟੀਮ ਨੂੰ ਸਾਊਥ ਅਫਰੀਕਾ ਖ਼ਿਲਾਫ਼ ਐਤਵਾਰ 15 ਸਤੰਬਰ ਨੂੰ ਪਹਿਲਾ ਟੀ20 ਮੈਚ ਖੇਡਣਾ ਹੈ। ਵੈਸਟਇੰਡੀਜ਼ ਦੌਰੇ ਤੋਂ ਪਰਤੇ ਭਾਰਤੀ ਟੀਮ ਕਾਫੀ ਜ਼ੋਸ਼ 'ਚ ਹੈ। ਉੱਥੇ, ਮਹਿਮਾਨ ਟੀਮ ਸਾਊਥ ਅਫ਼ਰੀਕਾ ਵਰਲਡ ਕੱਪ ਤੋਂ ਬਾਅਦ ਪਹਿਲੀ ਸੀਰੀਜ਼ ਖੇਡੇਗੀ।

ਸ਼ੁੱਕਰਵਾਰ ਦੀ ਸ਼ਾਮ ਨੂੰ ਭਾਰਤੀ ਟੀਮ ਗਗਲ ਸਥਿਤ ਕਾਂਗੜਾ ਏਅਰਪੋਰਟ 'ਤੇ ਪਹੁੰਚੀ। ਇਸ ਤੋਂ ਬਾਅਦ ਟੀਮ ਹੋਟਲ ਲਈ ਨਿਕਲਦੇ ਸਮੇਂ ਭਾਰਤੀ ਖਿਡਾਰੀਆਂ ਦਾ ਫੁੱਲ ਮਾਲਾਂ ਤੇ ਟੀਕਾ ਲੱਗਾ ਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਤੇ ਸਪੋਰਟ ਸਟਾਫ ਨੂੰ ਹਿਮਾਚਲ ਪ੍ਰਦੇਸ਼ ਦੀ ਮਸ਼ਹੂਰ ਟੋਪੀ ਵੀ ਪਹਿਣਾਈ ਗਈ। ਇਸ ਮੌਕੇ ਦੀਆਂ ਤਸਵੀਰਾਂ ਬੀਸੀਸੀਆਈ ਨੇ ਆਪਣੇ ਆਫਿਸ਼ਿਅਲ ਟਵਿੱਟਰ ਹੈਂਡਲ 'ਤੇ ਵੀ ਸ਼ੇਅਰ ਕੀਤੀ ਹੈ।

Posted By: Amita Verma