ਆਕਲੈਂਡ (ਪੀਟੀਆਈ) : ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਜ਼ਿਆਦਾ ਕ੍ਰਿਕਟ ਖੇਡਿਆ ਜਾਣਾ ਪਿਛਲੇ ਦਿਨੀਂ ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ ਵਨ ਡੇ ਸੀਰੀਜ਼ ਦੌਰਾਨ ਦਰਸ਼ਕਾਂ ਦੀ ਘੱਟ ਮੌਜੂਦਗੀ ਦਾ ਕਾਰਨ ਹੋ ਸਕਦਾ ਹੈ ਤੇ ਸਟੇਡੀਅਮਾਂ ਵਿਚ ਪ੍ਰਸ਼ੰਸਕਾਂ ਦਾ ਧਿਆਨ ਖਿੱਚਣ ਲਈ ਦੁਵੱਲੀ ਸੀਰੀਜ਼ ਨੂੰ ਵੱਧ ਢੁੱਕਵਾਂ ਬਣਾਉਣਾ ਪਵੇਗਾ।

ਵਿਲੀਅਮਸਨ ਨੇ ਕਿਹਾ ਕਿ ਇਹ ਦੇਖਣਾ ਚੰਗਾ ਨਹੀਂ ਹੈ ਪਰ ਇਸ ਨਾਲ ਪਤਾ ਲਗਦਾ ਹੈ ਕਿ ਕਿੰਨੀ ਵੱਧ ਕ੍ਰਿਕਟ ਖੇਡੀ ਜਾ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਈਸੀਸੀ ਦੇ ਟੂਰਨਾਮੈਂਟ ਹਰਮਨਪਿਆਰੇ ਹਨ ਤੇ ਕਾਫੀ ਕ੍ਰਿਕਟ ਖੇਡੀ ਜਾ ਰਹੀ ਹੈ। ਆਸਟ੍ਰੇਲੀਆ ਵਿਚ ਵਿਸ਼ਵ ਕੱਪ ਵੀ ਹੋਇਆ ਸੀ ਇਸ ਲਈ ਉਥੇ ਕਾਫੀ ਕ੍ਰਿਕਟ ਖੇਡੀ ਗਈ ਇਸ ਲਈ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਖੇਡ ਖ਼ਾਸ ਕਰ ਕੇ ਦੁਵੱਲੀ ਸੀਰੀਜ਼ ਨੂੰ ਵੱਧ ਪ੍ਰਰਾਸੰਗਿਕ ਬਣਾਇਆ ਜਾਵੇ।

Posted By: Gurinder Singh