ਆਕਲੈਂਡ (ਪੀਟੀਆਈ) : ਨਿਊਜ਼ੀਲੈਂਡ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੇ ਕਿਹਾ ਹੈ ਕਿ ਉਹ ਭਾਰਤ ਖ਼ਿਲਾਫ਼ ਹੋਣ ਵਾਲੀ ਅਗਲੀ ਸੀਰੀਜ਼ ਵਿਚ ਮਿਲਣ ਵਾਲੀ ਚੁਣੌਤੀ ਦੀ ਉਡੀਕ ਕਰ ਰਹੇ ਹਨ ਜਿੱਥੇ ਉਨ੍ਹਾਂ ਨੂੰ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ। ਸਾਊਥੀ ਨੂੰ ਹਾਲਾਂਕਿ ਨਿਊਜ਼ੀਲੈਂਡ ਦੇ ਆਸਟ੍ਰੇਲੀਆਈ ਦੌਰੇ 'ਤੇ ਖੇਡੇ ਗਏ ਆਖ਼ਰੀ ਟੈਸਟ ਦੀ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਥਾਂ ਮੈਟ ਹੈਨਰੀ ਨੂੰ ਆਖ਼ਰੀ ਇਲੈਵਨ ਵਿਚ ਸ਼ਾਮਲ ਕੀਤਾ ਗਿਆ ਸੀ। ਉਹ ਹਾਲਾਂਕਿ ਇਸ ਤੋਂ ਪਹਿਲਾਂ ਟੀਮ ਦੇ ਚਾਰ ਮੈਚਾਂ ਵਿਚ ਆਖ਼ਰੀ ਇਲੈਵਨ ਵਿਚ ਸ਼ਾਮਲ ਸਨ। ਉਹ ਇੰਗਲੈਂਡ ਖ਼ਿਲਾਫ਼ ਦੋ ਮੈਚਾਂ ਦੀ ਘਰੇਲੂ ਸੀਰੀਜ਼ ਤੇ ਆਸਟ੍ਰੇਲੀਆ ਦੌਰੇ 'ਤੇ ਦੋ ਟੈਸਟ ਵਿਚ ਟੀਮ ਦਾ ਹਿੱਸਾ ਰਹੇ ਸਨ। ਸਾਊਥੀ ਨੇ ਕਿਹਾ ਕਿ ਇਹ ਤਾਲਮੇਲ ਬਿਠਾਉਣ ਬਾਰੇ ਹੈ। ਜੋ ਹੋਇਆ ਸੋ ਹੋਇਆ ਤੇ ਇਹ ਮੇਰੇ ਲਈ ਨਿਰਾਸ਼ਾਜਨਕ ਸੀ। ਹੈਨਰੀ ਨੇ ਇਸ ਤੋਂ ਕਾਫੀ ਕੁਝ ਸਿੱਖਿਆ ਹੋਵੇਗਾ। ਟੀਮ ਦੇ ਉਸ ਵੇਲੇ ਦੇ ਕੋਚ ਗੈਰੀ ਸਟੀਡ ਨੇ ਕਿਹਾ ਸੀ ਕਿ ਹੈਨਰੀ ਕੋਲ ਸਾਊਥੀ ਤੋਂ ਜ਼ਿਆਦਾ ਰਫ਼ਤਾਰ ਹੈ।

ਮੌਕਾ ਨਾ ਮਿਲਣ 'ਤੇ ਚੰਗਾ ਨਹੀਂ ਲਗਦਾ :

ਭਾਰਤ ਖ਼ਿਲਾਫ਼ ਸ਼ੁਰੂ ਹੋ ਰਹੀ ਟੀ-20 ਸੀਰੀਜ਼ ਵਿਚ ਸਾਊਥੀ ਨੂੰ ਉਮੀਦ ਹੈ ਕਿ ਉਹ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜਦ ਤੁਹਾਨੂੰ ਮੌਕਾ ਨਹੀਂ ਮਿਲਦਾ ਹੈ ਤਾਂ ਤੁਹਾਨੂੰ ਚੰਗਾ ਨਹੀਂ ਲਗਦਾ। ਨਿਊਜ਼ੀਲੈਂਡ ਲਈ ਹਰ ਮੈਚ ਖੇਡਣਾ ਮੇਰਾ ਸੁਪਨਾ ਹੈ ਤੇ ਜਦ ਅਜਿਹਾ ਨਹੀਂ ਹੁੰਦਾ ਤਾਂ ਨਿਰਾਸ਼ਾ ਹੁੰਦੀ ਹੈ ਪਰ ਤੁਹਾਨੂੰ ਫ਼ੈਸਲੇ ਦਾ ਸਨਮਾਨ ਕਰਨਾ ਪੈਂਦਾ ਹੈ ਤੇ ਜਿਵੇਂ ਸੰਭਵ ਹੋਵੇ ਟੀਮ ਦੀ ਮਦਦ ਕਰਨੀ ਪੈਂਦੀ ਹੈ।

ਨੌਂ ਟੀ-20 ਮੈਚਾਂ 'ਚ ਕੀਤੀ ਹੈ ਕਪਤਾਨੀ :

ਸਾਊਥੀ ਪਿਛਲੇ ਸਾਲ ਨਿਊਜ਼ੀਲੈਂਡ ਦੇ ਸਾਰੇ 12 ਟੀ-20 ਮੈਚ ਖੇਡੇ ਜਿਸ ਵਿਚ ਉਨ੍ਹਾਂ ਨੇ ਨੌਂ ਵਿਚ ਕਪਤਾਨੀ ਵੀ ਕੀਤੀ ਕਿਉਂਕਿ ਰੈਗੂਲਰ ਕਪਤਾਨ ਕੇਨ ਵਿਲੀਅਮਸਨ ਜਾਂ ਤਾਂ ਜ਼ਖ਼ਮੀ ਸਨ ਜਾਂ ਫਿਰ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਸੀ। ਉਨ੍ਹਾਂ ਨੇ ਕਪਤਾਨੀ ਦੇ ਤਜਰਬੇ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਮੈਨੂੰ ਖੇਡ ਬਾਰੇ ਸੋਚਣਾ ਚੰਗਾ ਲਗਦਾ ਹੈ। ਇਸ ਨਾਲ ਤੁਸੀਂ ਜੋ ਕਰ ਰਹੇ ਹੋ ਉਸ ਤੋਂ ਜ਼ਿਆਦਾ ਸੋਚ ਸਕਦੇ ਹੋ। ਮੈਂ ਵਿਲੀਅਮਸਨ ਦੀ ਵੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹਾਂ।