ਮੁੰਬਈ (ਪੀਟੀਆਈ) : ਵਾਨਖੇੜੇ ਸਟੇਡੀਅਮ ਨੂੰ ਆਈਪੀਐੱਲ ਦੇ ਅਗਲੇ ਸੈਸ਼ਨ ਦੇ 10 ਮੈਚਾਂ ਦੀ ਮੇਜ਼ਬਾਨੀ ਲਈ ਹਰੀ ਝੰਡੀ ਮਿਲਣ ਤੋਂ ਬਾਅਦ ਕੰਪਲੈਕਸ ਵਿਚ ਕੋਰੋਨਾ ਵਾਇਰਸ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਹਨ ਜਿਸ ਵਿਚ ਦੋ ਮੈਦਾਨੀ ਕਰਮਚਾਰੀ ਤੇ ਇਕ ਪਲੰਬਰ ਹੈ। ਮੁੰਬਈ ਕ੍ਰਿਕਟ ਸੰਘ ਦੇ ਇਕ ਸੂਤਰ ਨੇ ਕਿਹਾ ਕਿ ਸਟੇਡੀਅਮ ਵਿਚ ਜਾਂਚ ਵਿਚ ਕੋਵਿਡ-19 ਪਾਜ਼ੇਟਿਵ ਤਿੰਨ ਮਾਮਲੇ ਮਿਲੇ ਹਨ ਜਿਸ ਵਿਚ ਦੋ ਮੈਦਾਨੀ ਕਰਕਮਚਾਰੀ ਹਨ। ਇਸ ਤੋਂ ਪਹਿਲਾਂ ਬੀਤੇ ਸ਼ਨਿਚਰਵਾਰ ਨੂੰ 10 ਮੈਦਾਨੀ ਕਰਮਚਾਰੀਆਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਖ਼ਬਰ ਆਈ ਸੀ ਪਰ ਹੁਣ ਇਨ੍ਹਾਂ ਸਾਰਿਆਂ ਦੇ ਟੈਸਟ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।