ਨਵੀਂ ਦਿੱਲੀ, ਜੇਐੱਨਐੱਨ : ਇੰਡੀਅਨ ਪ੍ਰੀਮਿਅਰ ਲੀਗ (ਆਈਪੀਐੱਲ) ਦੇ ਅਧਿਕਾਰਿਕ ਪ੍ਰਸਾਰਣਕਰਤਾ ਸਟਾਰ ਸਪੋਰਟਸ ਨੇ ਸ਼ੁੱਕਰਵਾਰ 9 ਅਪ੍ਰੈਲ ਤੋਂ ਚੇਨੰਈ ਵਿਚ ਸ਼ੁਰੂ ਹੋਣ ਵਾਲੇ ਆਈਪੀਐੱਲ ਦੇ 14ਵੇਂ ਸੀਜ਼ਨ ਦੌਰਾਨ ਕੁਝ ਤਕਨੀਕੀ ਨਵੇਂ ਵਿਚਾਰਾਂ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਹੈ। ਟੈਕਨਾਲੌਜੀ ਨੂੰ ਉਤਸ਼ਾਹਿਤ ਕਰਦੇ ਹੋਏ ਸਟਾਰ ਸਪੋਰਟਸ ਦਰਸ਼ਕਾਂ ਦਾ ਮਜ਼ਾ ਦੁੱਗਣਾ ਕਰਨ ਵਾਲਾ ਹੈ। ਟੀਵੀ ਤੇ ਸਮਾਰਟਫੋਨ ’ਤੇ ਲਾਈਵ ਮੈਚ ਦੇਖਣ ਵਾਲਿਆਂ ਨੂੰ ਇਹ ਬਦਲਾਅ ਪਸੰਦ ਆਵੇਗਾ।

ਆਈਪੀਐੱਲ 2021 ਵਿਚ ਦਰਸ਼ਕਾਂ ਨੂੰ ਸਟੇਡੀਅਮਾਂ ਅੰਦਰ ਜਾਣ ਦੇ ਹੁਕਮ ਨਹੀਂ ਹਨ। ਇਸ ਲਈ ਸਟਾਰ ਸਪੋਰਟਰ ਦਾ ਇਰਾਦਾ ਦਰਸ਼ਕਾਂ ਨੂੰ ਉਸੇ ਤਰ੍ਹਾਂ ਦੀ ਮਾਹੌਲ ਪ੍ਰਦਾਨ ਕਰਨ ਦਾ ਹੈ, ਜੋ ਉਨ੍ਹਾਂ ਨੂੰ ਸਟੇਡੀਅਮਾਂ ਅੰਦਰ ਬੈਠ ਕੇ ਕੀਤਾ ਹੋਵੇਗਾ। ਉਸ ਲਈ ਚੰਗੀ ਕਵਰੇਜ਼ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿਚ ਕੁਝ ਨਵਾਂ ਵੀ ਦੇਖਣ ਨੂੰ ਮਿਲਣ ਵਾਲਾ ਹੈ। ਵਿਸ਼ੇਸ਼ ਰੂਪ ਨਾਲ ਫਿਲਡਿੰਗ ਤੇ ਵਿਕਟਾਂ ’ਚ ਦੌੜ ਲਾਉਣ ਵਰਗੀਆਂ ਚੀਜ਼ਾਂ ’ਤੇ ਹੋਰ ਪਾਰਦਰਸ਼ਤਾ ਆਵੇਗੀ, ਜਦੋਂਕਿ ਸਪੀਡ ਨੂੰ ਵੀ ਦੇਖਿਆ ਜਾ ਸਕਦਾ ਹੈ।

ਦਾ ਟੈਲੀਗ੍ਰਾਫ ਨੂੰ ਦਿੱਤੇ ਇੰਟਰਵਿਊ ਵਿਚ ਸਪੋਰਟਸ ਸਟਾਰ ਤੇ ਡਿਜ਼ਨੀ ਇੰਡੀਆ ਦੇ ਮੁਖੀ ਸੰਜੋਗ ਗੁਪਤਾ ਨੇ ਦੱਸਿਆ ਕਿ ਬੱਲੇਬਾਜ਼ੀ ਤੇ ਗੇਂਦਬਾਜ਼ੀ ਲਈ ਬਹੁਤ ਵਿਸ਼ਲੇਸ਼ਣ ਕੀਤਾ ਗਿਆ ਹੈ ਪਰ ਫਿਲਡਿੰਗ ’ਤੇ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ। ਅਸੀਂ ਉਨ੍ਹਾਂ ਚੀਜ਼ਾਂ ਨੂੰ ਅਪਨਾਉਣ ਵਾਲੇ ਹਾਂ, ਜੋ ਖਿਡਾਰੀਆਂ ਲਈ, ਟੀਮਾਂ ਲਈ ਤੇ ਖੇਡ ਵਿਚ ਪੜਾਵਾਂ ਲਈ ਫਿਲਡਿੰਗ ਦਾ ਇਕ ਪੂਰਾ ਮੁਲਾਂਕਣ ਹੈ। ਕੈਚ ਤੋਂ ਲੈ ਕੇ ਦੌੜਾਂ ਬਚਾਉਣ ਤਕ ਦੀ ਜਾਣਕਾਰੀ ਰੱਖੀ ਜਾਵੇਗੀ।

Posted By: Ravneet Kaur