ਜੇਐੱਨਐੱਨ, ਨਵੀਂ ਦਿੱਲੀ - ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਨੂੰ ਲੈ ਕੇ ਦਰਸ਼ਕਾਂ 'ਚ ਕਾਫ਼ੀ ਉਤਸ਼ਾਹ ਹੈ। ਇਸ ਵਾਰ ਕੋਰਨਾ ਵਾਇਰਸ ਦੇ ਚੱਲਦਿਆਂ ਆਈਪੀਐੱਲ ਬਾਇਓ ਸਕਿਓਰ ਇਨਵਾਇਰਮੈਂਟ 'ਚ ਖੇਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਰੀਆਂ ਟੀਮਾਂ, ਉਨ੍ਹਾਂ ਨਾਲ ਜੁੜਿਆ ਸਟਾਫ ਤੇ ਫਰੈਂਚਾਇਜ਼ੀ ਨਾਲ ਜੁੜੇ ਲੋਕਾਂ ਨੂੰ ਬਾਇਲ ਬਬਲ 'ਚ ਰਹਿਣਾ ਪੈ ਰਿਹਾ ਹੈ। ਉਥੇ ਹੀ ਆਈਪੀਐੱਲ ਦੀ ਫਰੈਂਚਾਇਜ਼ੀ ਟੀਮ ਕਿੰਗਜ਼ ਇਲੈਵਨ ਪੰਜਾਬ ਦੀ ਓਨਰ ਪ੍ਰੀਟੀ ਜ਼ਿੰਟਾ ਇਨ੍ਹੀਂ ਦਿਨੀਂ ਯੂਏਆਈ 'ਚ ਹੈ ਤੇ ਟੀਮਾਂ ਦੇ ਸਾਰੇ ਮੈਚਾਂ 'ਚ ਹੌਸਲਾ ਵਧਾਉਣ ਲਈ ਸਟੇਡੀਅਮ ਵੀ ਆ ਰਹੀ ਹੈ। ਐਤਵਾਰ ਨੂੰ ਮੈਚ 'ਚ ਵੀ ਅਜਿਹਾ ਹੀ ਦੇਖਿਆ ਗਿਆ। ਐਤਵਾਰ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ ਪ੍ਰੀਟੀ ਜ਼ਿੰਟਾ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਨੇ ਦੂਸਰੇ ਸੁਪਰ ਓਵਰ 'ਚ ਜਿੱਤ ਹਾਸਿਲ ਕੀਤੀ ਹੈ। ਟੀਮ ਦੀ ਜਿੱਤ ਦਾ ਜਸਨ ਮਨਾਉਂਦਿਆਂ ਪ੍ਰੀਟੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।

ਕਿੰਗਜ਼ ਇਲੈਵਨ ਪੰਜਾਬ ਦੀ ਜਿੱਤ ਤੋਂ ਬਾਅਦ ਪ੍ਰੀਤੀ ਜ਼ਿੰਟਾ ਇੰਨੀ ਖ਼ੁਸ਼ ਹੋਈ ਕਿ ਉਹ ਖ਼ੁਦ ਨੂੰ ਰੋਕ ਨਾ ਸਕੀ। ਇਸ ਦੌਰਾਨ ਉਹ ਆਪਣੇ ਕੋਲ ਖੜ੍ਹੀ ਮਹਿਲਾ ਦੇ ਗਲੇ ਲੱਗ ਗਈ। ਇਸ ਖ਼ਾਸ ਪਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ। ਕਿੰਗਜ਼ ਇਲੈਵਨ ਪੰਜਾਬ ਦੀ ਜਿੱਤ ਤੋਂ ਬਾਅਦ ਅਦਾਕਾਰਾ ਪ੍ਰੀਤੀ ਜ਼ਿੰਟਾ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦੇ ਰਹੇ ਹਨ। ਇਹੀ ਨਹੀਂ ਪ੍ਰੀਤੀ ਜ਼ਿੰਟਾ ਲਗਾਤਾਰ ਟਵਿੱਟਰ 'ਤੇ ਟਰੈਂਡ ਵੀ ਕਰ ਰਹੀ ਹੈ।

ਪ੍ਰੀਟੀ ਜ਼ਿੰਟਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਸੋਸ਼ਲ ਮੀਡੀਆ 'ਤੇ ਚੌਕਸ ਰਹਿੰਦੀ ਹੈ। ਹਰ ਦਿਨ ਪ੍ਰੀਟੀ ਆਪਣੀਆਂ ਨਵੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ। ਪ੍ਰੀਟੀ ਨੂੰ ਗਾਰਡਨਿੰਗ ਦਾ ਵੀ ਬਹੁਤ ਸ਼ੌਕ ਹੈ। ਉਨ੍ਹਾਂ ਦੀ ਕਿਚਨ ਗਾਰਡਨਿੰਗ 'ਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਮੌਜੂਦ ਹਨ, ਜਿਸ ਦੀ ਵੀਡੀਓ ਪ੍ਰੀਟੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Posted By: Harjinder Sodhi