ਨਵੀਂ ਦਿੱਲੀ, ਜੇਐਨਐਨ : ਪੰਜਾਬ ਕਿੰਗਜ਼ ਦੇ ਕਪਤਾਨ ਕੇਐਲ ਰਾਹੁਲ ਦਾ ਅੱਜ 29ਵਾਂ ਜਨਮ ਦਿਨ ਹੈ। ਰਾਹੁਲ ਦਾ ਆਈਪੀਐਲ 'ਚ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਪਿਛਲੇ ਤਿੰਨ ਸੈਸ਼ਨਾਂ ਤੋਂ ਉਹ ਲਗਾਤਾਰ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਸ਼ਾਮਲ ਹੈ। ਪਿਛਲੇ ਸਾਲ ਉਨ੍ਹਾਂ ਨੇ ਔਰੇਂਜ ਕੈਪ ਵੀ ਜਿੱਤਿਆ ਸੀ। ਉਹ ਹੁਣ ਸਾਲ ਆਪਣੀ ਟੀਮ ਨੂੰ ਖਿਤਾਬ ਜਿਤਾਉਣ ਦੀ ਕੋਸ਼ਿਸ਼ ਕਰਨਗੇ। ਪੰਜਾਬ ਨੇ ਅੱਜ ਦਿੱਲੀ ਕੈਪੀਟਲਜ਼ ਨਾਲ ਮੈਚ ਵੀ ਖੇਡਣਾ ਹੈ। ਅਜਿਹੇ 'ਚ ਟੀਮ ਅੱਜ ਧਮਾਕੇਦਾਰ ਪ੍ਰਦਰਸ਼ਨ ਕਰ ਕੇ ਆਪਣੇ ਕਪਤਾਨ ਨੂੰ ਤੋਹਫਾ ਦੇਣਾ ਚਾਹੇਗੀ।

ਕੇਐਲ ਦੁਨੀਆ ਦੇ ਸਭ ਤੋਂ ਨਿਰਸਵਾਰਥ ਕ੍ਰਿਕਟਰਾਂ 'ਚੋਂ ਇਕ ਹਨ। ਟੀਮ ਲਈ ਉਹ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਫਿਰ ਚਾਹੇ ਉਹ ਓਪਨਿੰਗ ਬੈਟਿੰਗ ਕਰਨੀ ਹੋਵੇ। ਮਿਡਲ ਆਰਡਰ 'ਚ ਬੈਟਿੰਗ ਕਰਨਾ ਹੋਵੇ, ਫਿਨੀਸ਼ਰ ਦੀ ਭੂਮਿਕਾ ਨਿਭਾਉਣੀ ਹੋਵੇ ਜਾਂ ਵਿਕਟਕੀਪਿੰਗ ਕਰਨੀ ਹੋਵੇ। ਇਹ ਕੇਐਲ ਦੀ ਸਭ ਤੋਂ ਵੱਡੀ ਖੂਬੀ ਹੈ। ਆਈਪੀਐਲ ਹੀ ਨਹੀਂ ਇੰਟਰਨੈਸ਼ਨਲ ਕ੍ਰਿਕਟ 'ਚ ਵੀ ਉਹ ਟੀਮ ਇੰਡੀਆ 'ਚ ਵੀ ਸਮੇਂ-ਸਮੇਂ 'ਤੇ ਵੱਖ-ਵੱਖ ਜ਼ਿੰਮੇਵਾਰੀ ਮਿਲੀ ਹੈ ਤੇ ਉਨ੍ਹਾਂ ਨੇ ਕਦੀ ਵੀ ਕਪਤਾਨ ਜਾਂ ਟੀਮ ਨੂੰ ਨਿਰਾਸ਼ ਨਹੀਂ ਕੀਤਾ ਹੈ।

ਪਿਛਲੇ ਤਿੰਨ ਸਾਲ ਬੇਮਿਸਾਲ

ਸਾਲ 2018 'ਚ ਕੇਐਲ ਰਾਹੁਲ ਨੇ 14 ਮੈਚਾਂ 'ਚ 54.91 ਦੀ ਔਸਤ ਨਾਲ 659 ਦੌੜਾ ਬਣਾਈਆਂ। ਇਸ ਸੀਜ਼ਨ 'ਚ ਉਨ੍ਹਾਂ ਨੇ ਛੇ ਫਿਫਟੀ ਲਾਈਆਂ। ਸਾਲ 2019 'ਚ ਉਨ੍ਹਾਂ ਨੇ 14 ਮੈਚਾਂ 'ਚ 53.83 ਦੀ ਔਸਤ ਨਾਲ 670 ਦੋੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਸੈਂਕੜਾਂ ਤੇ ਪੰਜ ਫਿਫਟੀ ਲਾਈਆਂ। ਆਈਪੀਐਲ 'ਚ ਕੇਐਲ ਰਾਹੁਲ ਹੁਣ ਤਕ 83 ਮੈਚਾਂ 'ਚ 44.96 ਦੀ ਔਸਤ ਨਾਲ 2743 ਦੌੜਾ ਬਣਾਈਆਂ ਹਨ। ਦੋ ਸੈਂਕੜੇ ਤੇ 22 ਫਿਫਟੀ ਲਾਈਆਂ ਹਨ।

ਇੰਟਰਨੈਸ਼ਨਲ ਕ੍ਰਿਕਟ ਕਰੀਅਰ

ਇੰਟਰਨੈਸ਼ਨਲ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਕੇਐਲ ਰਾਹੁਲ ਨੇ 36 ਟੈਸਟ 'ਚ 34.59 ਦੀ ਔਸਤ ਨਾਲ 2006 ਦੋੜਾਂ ਬਣਾਈਆਂ ਹਨ। 5 ਸੈਂਕੜੇ ਤੇ 11 ਫਿਫਟੀ ਲਾ ਚੁੱਕੇ ਹਨ। 38 ਵਨਡੇ 'ਚ 48.68 ਦੀ ਔਸਤ ਨਾਲ 1509 ਦੌੜਾਂ ਬਣਾਈਆਂ ਹਨ। ਪੰਜ ਸੈਂਕੜੇ ਤੇ 9 ਫਿਫਟੀ ਲਾਈਆਂ ਹਨ।

Posted By: Ravneet Kaur