ਟੋਕੀਓ ਓਲੰਪਿਕ ਵਿਚ ਅਲੈਗਜ਼ੈਂਡਰ ਜ਼ਵੇਰੇਵ ਦੀ ਜਿੱਤ ਤੇ ਯੂਐੱਸ ਓਪਨ ਟੈਨਿਸ ਦੇ ਫਾਈਨਲ ਵਿਚ ਡੇਨੀਅਲ ਮੇਦਵੇਦੇਵ ਦੀ ਜਿੱਤ ਨੇ ਮੈਨੂੰ ਇਹ ਅਹਿਸਾਸ ਕਰਵਾਇਆ ਕਿ ਨੌਜਵਾਨਾਂ ਨੇ ਆਖ਼ਰਕਾਰ ਰੋਜਰ ਫੈਡਰਰ, ਰਾਫੇਲ ਨਡਾਲ ਤੇ ਨੋਵਾਕ ਜੋਕੋਵਿਕ ਦੀ ਤਿਕੜੀ ਦੀ ਪਕੜ ਨੂੰ ਕਮਜ਼ੋਰ ਕਰ ਦਿੱਤਾ ਹੈ। ਇਸੇ ਤਰ੍ਹਾਂ ਹੋਰ ਟੀਮਾਂ ਵੀ ਪੰਜ ਵਾਰ ਦੀ ਜੇਤੂ ਮੁੰਬਈ ਇੰਡੀਅਨਜ਼ ਤੇ ਚਾਰ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੀ ਪਕੜ ਨੂੰ ਹਟਾ ਕੇ ਆਈਪੀਐੱਲ ਦੀ ਟਰਾਫੀ ਹਾਸਲ ਕਰਨਗੀਆਂ। ਦਿੱਲੀ ਕੈਪੀਟਲਜ਼ ਨੇ ਭਾਰਤ ਵਿਚ ਆਈਪੀਐੱਲ ਦਾ ਪਹਿਲਾ ਗੇੜ ਚੰਗੀ ਤਰ੍ਹਾਂ ਖੇਡਿਆ ਸੀ ਤੇ ਇਸ ਟੀਮ ਨੇ ਪਿਛਲੇ ਤਿੰਨ ਸਾਲ ਵਿਚ ਕਾਫੀ ਸੁਧਾਰ ਕੀਤਾ ਹੈ ਤੇ ਰਿਸ਼ਭ ਪੰਤ ਦੀ ਅਗਵਾਈ ਵਿਚ ਉਨ੍ਹਾਂ ਦੇ ਨੌਜਵਾਨ ਖਿਡਾਰੀ ਕੁਝ ਸ਼ਾਨਦਾਰ ਕ੍ਰਿਕਟ ਖੇਡ ਰਹੇ ਹਨ। ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਇਹ ਸੀ ਕਿ ਉਹ ਸਾਰੇ ਨੌਜਵਾਨ ਸਨ ਜੋ ਕ੍ਰਿਕਟ ਦੀ ਦੁਨੀਆ ਵਿਚ ਆਪਣੇ ਲਈ ਇਕ ਥਾਂ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਦੀ ਟੀਮ ਵਿਚ ਪਹਿਲਾਂ ਤੋਂ ਸਥਾਪਤ ਸੁਪਰ ਸਟਾਰ ਨਹੀਂ ਸਨ ਤੇ ਇਸ ਲਈ ਉਥੇ ਕੋਈ ਵੀ ਵੱਡਾ ਡੈਡੀ ਨਹੀਂ ਸੀ। ਉਹ ਆਪਣੇ ਆਪ ਵਿਚ ਲੈਅ ਵਿਚ ਸਨ। ਇਹ ਤਦ ਦੇਖਿਆ ਜਾ ਸਕਦਾ ਸੀ ਜਦ ਉਹ ਹੱਸਦੇ ਤੇ ਮਸਤੀ ਕਰਦੇ ਹੋਏ ਟੀਮ ਦੀ ਬੱਸ ਤੋਂ ਉਤਰਦੇ ਸਨ ਤੇ ਆਮ ਤੌਰ ’ਤੇ ਅਜਿਹਾ ਲਗਦਾ ਸੀ ਕਿ ਜਿਵੇਂ ਉਹ ਕ੍ਰਿਕਟ ਦਾ ਮੈਚ ਖੇਡਣ ਦੀ ਥਾਂ ਪਾਰਕ ਵਿਚ ਮਸਤੀ ਲਈ ਬਾਹਰ ਆਏ ਹਨ। ਜਿਸ ਸਕੂਨ ਵਾਲੀ ਹਵਾ ਦੇ ਨਾਲ ਉਨ੍ਹਾਂ ਨੇ ਸਿਖਲਾਈ ਤੇ ਅਭਿਆਸ ਕੀਤਾ ਉਸ ਨੂੰ ਦੇਖ ਕੇ ਬਹੁਤ ਤਾਜ਼ਗੀ ਮਿਲੀ। ਆਈਪੀਐੱਲ ਦੀ ਹਰ ਟੀਮ ਕੋਲ ਇਕ ਕੈਰੇਬਿਆਈ ਖਿਡਾਰੀ ਹੋਣਾ ਚਾਹੀਦਾ ਹੈ ਕਿਉਂਕਿ ਉਹ ਮਸਤੀ ਦਾ ਅਜਿਹਾ ਮਾਹੌਲ ਲਿਆਉਂਦੇ ਹਨ ਕਿ ਨਾਮੁਮਕਿਨ ਹਾਲਾਤ ਵਿਚ ਵੀ ਤਣਾਅ ਘੱਟ ਹੋ ਜਾਂਦਾ ਹੈ। ਦੇਖੋ ਕਿਵੇਂ ਇਸ ਸਾਲ ਸ਼ਿਮਰੋਨ ਹੇਟਮਾਇਰ ਨੇ ਦਿੱਲੀ ਨੂੰ ਲਗਭਗ ਫਾਈਨਲ ਵਿਚ ਪਹੁੰਚਾ ਦਿੱਤਾ ਸੀ ਤੇ ਤੁਸੀਂ ਮਹਿਸੂਸ ਕਰੋਗੇ ਕਿ ਇਹ ਖਿਡਾਰੀ ਵੀ ਕੈਰੇਬਿਆਈ ਹੈ ਤੇ ਭਾਰਤੀ ਖਿਡਾਰੀ ਵੀ ਹਨ ਜੋ ਟੀਮਾਂ ਲਈ ਖ਼ਿਤਾਬ ਜਿੱਤਦੇ ਹਨ। ਸਲੇਜਿੰਗ ਤੇ ਸਖ਼ਤ ਵਤੀਰਾ ਚਾਹੇ ਤੁਹਾਨੂੰ ਮਰਦਾਨਾ ਅਹਿਸਾਸ ਕਰਵਾ ਦੇਵੇ ਪਰ ਲੰਬੇ ਸਮੇਂ ਤੋਂ ਇਹ ਕੈਰੇਬਿਆਈ ਸੁਭਾਅ ਤੇ ਤਜਰਬਾ ਹੀ ਹੈ ਜਿਸ ਨਾਲ ਵੱਧ ਮੈਚ ਜਿੱਤੇ ਜਾਂਦੇ ਹਨ। ਅਗਲੇ ਸਾਲ ਤੋਂ ਦੋ ਨਵੀਆਂ ਟੀਮਾਂ ਮੈਦਾਨ ’ਚ ਹੋਣਗੀਆਂ ਤੇ ਉਮੀਦ ਹੈ ਕਿ ਉਹ ਆਪਣੀਆਂ ਅੱਖਾਂ ਖੋਲ੍ਹਣਗੀਆਂ ਤੇ ਸਹੀ ਚੀਜ਼ਾਂ ਦੇਖਣਗੀਆਂ ਜੋ ਉਨ੍ਹਾਂ ਵਿਚੋਂ ਕੁਝ ਹੁਣ ਦੇਖ ਰਹੇ ਹਨ। ਇਸ ਵਿਚਾਲੇ ਜਿਵੇਂ ਟੈਨਿਸ ਵਿਚ ਜੋਕੋਵਿਕ, ਨਡਾਲ ਤੇ ਫੈਡਰਰ ਦੀ ਤਿਕੜੀ ਨੌਜਵਾਨਾਂ ਦੇ ਆਉਣ ਦੇ ਬਾਵਜੂਦ ਜ਼ਿਆਦਾਤਰ ਵੱਡੀਆਂ ਜਿੱਤਾਂ ਹਾਸਲ ਕਰਦੀ ਹੈ ਤਾਂ ਉਥੇ ਚੇਨਈ ਵੀ ਆਪਣੇ ਤਜਰਬੇ ਦੇ ਨਾਲ ਇਕ ਵਾਰ ਮੁੜ ਬਹੁਤ ਚੰਗੀ ਸੀ ਤੇ ਟੀਮ ਨੇ ਚੌਥੀ ਵਾਰ ਖ਼ਿਤਾਬ ਜਿੱਤਿਆ। ਚੇਨਈ ਤੇ ਮਹਿੰਦਰ ਸਿੰਘ ਧੋਨੀ ਨੂੰ ਵਧਾਈ।

ਤਕਨੀਕ ਦੀ ਥਾਂ ਸਿਰਫ਼ ਤਾਕਤ ਦੇ ਧਿਆਨ ਦੇਣ ਦੀ ਧਾਰਨਾ ਗ਼ਲਤ

ਇਕ ਵੱਡੀ ਗ਼ਲਤ ਧਾਰਨਾ ਹੈ ਕਿ ਕੈਰੇਬਿਆਈ ਦੀਪਾਂ ਦੇ ਖਿਡਾਰੀ ਆਪਣੀ ਕੁਦਰਤੀ ਯੋਗਤਾ ’ਤੇ ਯਕੀਨ ਕਰਦੇ ਹਨ ਤੇ ਖੇਡ ਦੀ ਤਕਨੀਕ ’ਤੇ ਬਹੁਤ ਵੱਧ ਵਿਚਾਰ ਨਹੀਂ ਕਰਦੇ ਹਨ। ਤੁਹਾਨੂੰ ਕਲਾਈਵ ਲਾਇਡ, ਵਿਵ ਰਿਚਰਡਜ਼, ਮਾਈਕਲ ਹੋਲਡਿੰਗ, ਐਂਡੀ ਰਾਬਰਟਸ ਵਰਗੇ ਵੈਸਟਇੰਡੀਜ਼ ਕ੍ਰਿਕਟ ਦਿੱਗਜਾਂ ਨਾਲ ਗੱਲ ਕਰਨ ਲਈ ਬਸ 15 ਮਿੰਟ ਬਿਤਾਉਣੇ ਪੈਣਗੇ ਤੇ ਤੁਸੀਂ ਜਲਦ ਮਹਿਸੂਸ ਕਰੋਗੇ ਕਿ ਉਹ ਇਸ ਖੇਡ ਬਾਰੇ ਕਿੰਨੀ ਗਹਿਰਾਈ ਨਾਲ ਸੋਚਦੇ ਹਨ ਤੇ ਇਹ ਸਿਰਫ਼ ਕੁਦਰਤੀ ਯੋਗਤਾ ਨਹੀਂ ਹੈ ਜਿਸ ’ਤੇ ਉਹ ਯਕੀਨ ਕਰਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਵੈਸਟਇੰਡੀਜ਼ ਦੇ ਖਿਡਾਰੀਆਂ ਦੇ ਮਸਤੀ ਕਰਨ ਨਾਲ ਲੀਗ ਵਿਚ ਕਈ ਫ਼ੈਸਲੇ ਲੈਣ ਵਾਲਿਆਂ ਦਾ ਮੰਨਣਾ ਹੈ ਕਿ ਉਹ ਟੀਮ ਵਿਚ ਚੰਗੇ ਕੋਚ ਜਾਂ ਮੇਂਟਰ ਨਹੀਂ ਬਣ ਸਕਣਗੇ। ਤੁਸੀਂ ਡਵੇਨ ਬਰਾਵੋ, ਕੀਰੋਨ ਪੋਲਾਰਡ, ਸੁਨੀਲ ਨਰੇਨ ਨੂੰ ਦੇਖੋ ਜਿਨ੍ਹਾਂ ਨੇ ਮੁੜ ਆਪਣੀ ਫਰੈਂਚਾਈਜ਼ੀ ਲਈ ਕੀ ਕੀਤਾ ਹੈ, ਜਿਨ੍ਹਾਂ ਨੇ ਲੀਗ ਦੇ 14 ਸਾਲਾਂ ਵਿਚ 11 ਵਾਰ ਖ਼ਿਤਾਬ ਜਿੱਤਿਆ ਹੈ।

Posted By: Jatinder Singh