ਨਵੀਂ ਦਿੱਲੀ (ਪੀਟੀਆਈ) : ਬਿ੍ਸਬੇਨ ਟੈਸਟ 'ਚ ਭਾਰਤੀ ਟੀਮ ਨੂੰ ਇਤਿਹਾਸਕ ਜਿੱਤ ਦਿਵਾਉਣ ਵਾਲੇ ਰਿਸ਼ਭ ਪੰਤ ਦਾ ਮੰਨਣਾ ਹੈ ਕਿ ਟੈਸਟ 'ਚ ਡਰਾਅ ਕੁਝ ਨਹੀਂ ਹੁੰਦਾ। ਉਹ ਹਮੇਸ਼ਾ ਟੀਮ ਨੂੰ ਜਿੱਤ ਦਿਵਾਉਣਾ ਚਾਹੁੰਦੇ ਹਨ। ਪੰਤ ਨੇ ਟੈਸਟ ਸੀਰੀਜ਼ 'ਚ ਭਾਰਤ ਲਈ ਸਭ ਤੋਂ ਵੱਧ 274 ਦੌੜਾਂ ਬਣਾਈਆਂ। 23 ਸਾਲਾ ਪੰਤ ਨੇ ਕਿਹਾ ਕਿ ਮੈਨੂੰ ਇਸ 'ਚ ਕੋਈ ਸ਼ੱਕ ਨਹੀਂ ਸੀ ਕਿ ਭਾਰਤ 328 ਦੌੜਾਂ ਦਾ ਟੀਚਾ ਹਾਸਲ ਕਰ ਲਵੇਗਾ ਤੇ ਅਸੀਂ ਇਸ 'ਚ ਅਸੀਂ ਸਫਲ ਰਹੇ। ਭਾਰਤ ਨੂੰ ਜਿੱਤ ਦੇ ਦਰਵਾਜੇ ਤਕ ਪਹੁੰਚਾ ਕੇ ਮੈਂ ਬਹੁਤ ਖ਼ੁਸ਼ ਹਾਂ।

ਸਾਨੂੰ ਲਿਫਟ 'ਚ ਜਾਣ ਦੀ ਇਜਾਜ਼ਤ ਨਹੀਂ ਮਿਲੀ : ਅਸ਼ਵਿਨ

ਨਵੀਂ ਦਿੱਲੀ : ਭਾਰਤ ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਕਿਹਾ ਕਿ ਆਸਟ੍ਰੇਲੀਆ 'ਚ ਖ਼ਤਮ ਹੋਈ ਬਾਰਡਰ-ਗਾਵਸਕਰ ਟਰਾਫੀ ਦੌਰਾਨ ਸਿਡਨੀ 'ਚ ਉਨ੍ਹਾਂ ਨੂੰ ਮੇਜ਼ਬਾਨ ਟੀਮ ਦੇ ਖਿਡਾਰੀਆਂ ਨਾਲ ਲਿਫਟ 'ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਕ ਇਹ ਅਜੀਬ ਸੀ। ਭਾਰਤ ਤੇ ਆਸਟ੍ਰੇਲੀਆ ਦੋਵੇਂ ਇਕ ਹੀ ਬਾਇਓ-ਬਬਲ 'ਚ ਸਨ ਪਰ ਜਦੋਂ ਆਸਟ੍ਰੇਲਿਆਈ ਖਿਡਾਰੀ ਲਿਫਟ 'ਚ ਸਨ ਤਾਂ ਉਨ੍ਹਾਂ ਨੇ ਭਾਰਤੀ ਖਿਡਾਰੀਆਂ ਨੂੰ ਲਿਫਟ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ।