ਪੀਟੀਆਈ, ਚੇਨਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਐਨ ਸੀ੍ਰਨਿਵਾਸਨ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਚੇਨਈ ਸੁਪਰ ਕਿੰਗਜ਼ ਫਰੈਂਚਾਇਜ਼ੀ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ 2021 ਵਿਚ ਵੀ ਰਿਟੇਨ ਕਰੇਗੀ। ਇਥੋ ਤਕ ਕਿ ਐਨ ਸ੍ਰੀ ਨਿਵਾਸਨ ਨੇ ਇਹ ਵੀ ਕਿਹਾ ਕਿ ਧੋਨੀ ਭਾਵੇਂ ਟੀਮ ਇੰਡੀਆ ਲਈ ਖੇਡੇ ਜਾਂ ਨਾ ਖੇਡੇ ਸੀਐਸਕੇ ਉਨ੍ਹਾਂ ਨਾਲ ਰਹੇਗੀ।

ਭਾਰਤੀ ਟੀਮ ਨੂੰ ਟੀ20 ਅਤੇ ਵਨਡੇ ਵਰਲਡ ਕੱਪ ਦੇ ਨਾਲ ਨਾਲ ਆਈਸੀਸੀ ਚੈਂਪੀਅਨਸ ਟਰਾਫੀ ਜਿਤਾਉਣ ਵਾਲੇ ਇਕੋ ਇਕ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਬੀਸੀਸੀਆਈ ਨੇ ਸਲਾਨਾ ਕਾਨਟੈਂਸਟੈਂਟ ਤੋਂ ਬਾਹਰ ਕੀਤਾ ਹੈ ਕਿਉਂਕਿ ਉਹ ਬੋਰਡ ਦੀਆਂ ਸ਼ਰਤਾਂ 'ਤੇ ਖਰੇ ਨਹੀਂ ਉਤਰ ਰਹੇ ਸਨ।

ਸੀਐੱਸਕੇ ਲਈ ਖੇਡਦਾ ਰਹੇਗਾ ਧੋਨੀ

ਸੀਐੱਸਕੇ ਦੀ ਮਾਲਕਣ ਹੱਕ ਵਾਲੀ ਕੰਪਨੀ ਇੰਡੀਅਨ ਸੀਮਿੰਟਸ ਦੇ ਵਾਇਸ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਐਨ ਸ੍ਰੀਨਿਵਾਸਨ ਨੇ ਇਹ ਸਪਸ਼ਟ ਕੀਤਾ ਕਿ ਧੋਨੀ ਸੀਐਸਕੇ ਲਈ ਹੀ ਖੇਡਦੇ ਰਹਿਣਗੇ। ਇਕ ਇਵੈਂਟ ਵਿਚ ਸ੍ਰੀਨਿਵਾਸਨ ਨੇ ਕਿਹਾ ਕਿ ਲੋਕ ਕਹਿੰਦੇ ਰਹਿਣਗੇ ਕਿ ਉਹ ਕਦੋਂ ਤਕ ਖੇਡਣਗੇ, ਉਹ ਖੇਡਣਗੇ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ। ਉਹ ਇਸ ਸਾਲ ਖੇਡਣਗੇ ਅਤੇ ਅਗਲੇ ਸਾਲ ਉਹ ਆਈਪੀਐਲ2021 ਦੇ ਆਕਸ਼ਨ ਵਿਚ ਜਾਣਗੇ ਅਤੇ ਰਿਟੇਨ ਹੋਣਗੇ। ਇਸ ਦਾ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।

Posted By: Tejinder Thind