style="text-align: justify;"> ਨਵੀਂ ਦਿੱਲੀ (ਪੀਟੀਆਈ) : ਹਰਫ਼ਨਮੌਲਾ ਰਾਹੁਲ ਤੇਵਤੀਆ ਨੂੰ ਇੰਗਲੈਂਡ ਖ਼ਿਲਾਫ਼ ਅਗਲੀ ਪੰਜ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀ-20 ਟੀਮ ਵਿਚ ਪਹਿਲੀ ਵਾਰ ਥਾਂ ਮਿਲੀ ਹੈ। 27 ਸਾਲਾ ਤੇਵਤੀਆ ਨੇ ਆਈਪੀਐੱਲ ਦੇ 13ਵੇਂ ਐਡੀਸ਼ਨ ਵਿਚ ਰਾਜਸਥਾਨ ਰਾਇਲਜ਼ ਵੱਲੋਂ ਖੇਡਦੇ ਹੋਏ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਖ਼ਿਲਾਫ਼ 31 ਗੇਂਦਾਂ 'ਤੇ 53 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ। ਹਰਿਆਣਾ ਦੇ ਇਸ ਧਮਾਕੇਦਾਰ ਹਰਫ਼ਨਮੌਲਾ ਦੇ ਟੀ-20 ਟੀਮ ਵਿਚ ਸ਼ਾਮਲ ਕੀਤੇ ਜਾਣ 'ਤੇ ਇੰਗਲੈਂਡ ਦੇ ਸਾਬਕਾ ਸਪਿੰਨਰ ਗ੍ਰੀਮ ਸਵਾਨ ਨੇ ਉਨ੍ਹਾਂ ਨੂੰ ਵਧਾਈ ਵਾਈ ਦਿੰਦੇ ਹੋਏ ਟਵੀਟ ਕੀਤਾ ਕਿ ਵਿਸ਼ਵ ਨੂੰ ਇਸ ਸਮੇਂ ਸੁਪਰ ਹੀਰੋ ਦੀ ਲੋੜ ਹੈ।