ਨਵੀਂ ਦਿੱਲੀ (ਏਐੱਨਆਈ) : ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਹੁਣ 18 ਤੋਂ 22 ਜੂਨ ਵਿਚਾਲੇ ਲਾਡਰਸ ਮੈਦਾਨ 'ਤੇ ਖੇਡਿਆ ਜਾਵੇਗਾ ਜਦੋਂਕਿ 23 ਜੂਨ ਨੂੰ ਰਾਖਵੇਂ ਦਿਨ ਵਜੋਂ ਰਖਿਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਆਈਪੀਐੱਲ ਦੇ 2021ਵੇਂ ਸੈਸ਼ਨ ਦੇ ਫਾਈਨਲ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਦੀ ਤਰੀਕ ਟਕਰਾਉਣ ਕਾਰਨ ਲਿਆ ਗਿਆ ਹੈ।

ਬਾਊਂਸਰ 'ਤੇ ਰੋਕ ਲਾਉਣ ਦੀ ਮੰਗ

ਲੰਡਨ (ਪੀਟੀਆਈ) : ਕਨਕਸ਼ਨ (ਸਿਰ 'ਤੇ ਸੱਟ ਲੱਗਣ ਨਾਲ ਅਚੇਤ ਵਰੇਗ ਹਾਲਤ) ਮਾਮਲੇ 'ਚ ਇਕ ਮਾਹਿਰ ਨੇ ਕ੍ਰਿਕਟ ਅਧਿਕਾਰੀਆਂ ਨੂੰ 18 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਖ਼ਿਲਾਫ਼ ਬਾਊਂਸਰ ਦੀ ਵਰਤੋਂ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਜਿਸ ਨਾਲ ਲੰਬੇ ਸਮੇਂ ਤਕ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਸੀਮਤ ਕੀਤਾ ਜਾ ਸਕੇ। ਸਿਰ 'ਤੇ ਸੱਟ ਨਾਲ ਜੁੜੀ ਕੌਮਾਂਤਰੀ ਖੋਜ ਸੰਸਥਾ ਦੇ ਮੀਡੀਆ ਨਿਰਦੇਸ਼ਕ ਮਾਈਕਲ ਟਰਨਰ ਨੇ ਇਕ ਬਿ੍ਟਿਸ਼ ਅਖ਼ਬਾਰ ਨੂੰ ਕਿਹਾ ਕਿ ਜਦੋਂ ਤੁਸੀਂ ਯੁਵਾ ਉਮਰ ਤੋਂ ਅੱਗੇ ਵਧਦੇ ਹੋ ਤਾਂ ਤੁਹਾਡਾ ਦਿਮਾਗ਼ ਦਾ ਵਿਕਾਸ ਵੀ ਹੋ ਰਿਹਾ ਹੁੰਦਾ ਹੈ ਤੇ ਅਜਿਹੇ 'ਚ ਤੁਸੀਂ ਕਨਕਸ਼ਨ ਤੋਂ ਬਚਣਾ ਚਾਹੋਗੇ। ਉਨ੍ਹਾਂ ਕਿਹਾ ਕਿ ਇਸ ਉਮਰ ਦੇ ਖਿਡਾਰੀਆਂ ਨੂੰ ਕਨਕਸ਼ਨ ਤੋਂ ਬਚਾਉਣ ਲਈ ਨਿਯਮਾਂ 'ਚ ਤਬਦੀਲੀ ਕਰਨੀ ਚਾਹੀਦੀ ਹੈ।