ਲੰਡਨ (ਪੀਟੀਆਈ) : ਮੈਰਿਲਬੋਨ ਕ੍ਰਿਕਟ ਕਲੱਬ (ਐੱਮਸੀਸੀ) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਹੁਣ ਮਰਦ ਤੇ ਮਹਿਲਾ ਦੋਵਾਂ ਲਈ ਬੈਟਸਮੈਨ ਦੀ ਥਾਂ ਤੁਰੰਤ ਅਸਰ ਨਾਲ ਜੈਂਡਰ ਨਿਊਟ੍ਲ ਬੈਟਰ ਸ਼ਬਦ ਦਾ ਇਸਤੇਮਾਲ ਕੀਤਾ ਜਾਵੇਗਾ। ਐੱਮਸੀਸੀ ਕਮੇਟੀ ਵੱਲੋਂ ਇਨ੍ਹਾਂ ਨਿਯਮਾਂ 'ਚ ਸੋਧ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕਲੱਬ ਦੀ ਮਾਹਿਰ ਨਿਯਮਾਂ ਦੀ ਉੱਪ ਕਮੇਟੀ 'ਚ ਇਸ ਸਬੰਧੀ ਚਰਚਾ ਕੀਤੀ ਗਈ ਸੀ। ਖੇਡ ਦੇ ਨਿਯਮਾਂ ਦੀ ਇਸ ਐੱਮਸੀਸੀ ਨੇ ਕਿਹਾ ਕਿ ਜੈਂਡਰ ਨਿਊਟ੍ਲ (ਜਿਸ ਵਿਚ ਕਿਸੇ ਮਰਦ ਜਾਂ ਮਹਿਲਾ ਨੂੰ ਤਵੱਜੋ ਨਾ ਦਿੱਤੀ ਗਈ ਹੋਵੇ) ਸ਼ਬਦਾਵਲੀ ਦਾ ਇਸੇਤਮਾਲ ਸਾਰਿਆਂ ਇਲ ਇਕੋ ਜਿਹਾ ਹੋਣ 'ਤੇ ਕ੍ਰਿਕਟ ਦੇ ਦਰਜੇ ਨੂੰ ਬਿਹਤਰ ਕਰਨ ਵਿਚ ਮਦਦ ਮਿਲੇਗੀ।

ਇਹ ਸੋਧ ਇਸ ਖੇਤਰ ਵਿਚ ਪਹਿਲਾਂ ਤੋਂ ਕੀਤੇ ਗਏ ਕੰਮ ਦਾ ਸੁਭਾਵਿਕ ਵਿਕਾਸ ਤੇ ਖੇਡ ਪ੍ਰਤੀ ਐੱਮਸੀਸੀ ਦੀ ਜ਼ਿੰਮੇਵਾਰੀ ਦਾ ਜ਼ਰੂਰੀ ਹਿੱਸਾ ਹੈ। ਮਹਿਲਾ ਕ੍ਰਿਕਟ ਨੇ ਦੁਨੀਆ ਵਿਚ ਸਾਰੇ ਪੱਧਰ 'ਤੇ ਬਹੁਤ ਵਿਕਾਸ ਕੀਤਾ ਹੈ ਇਸ ਲਈ ਕੁੜੀਆਂ ਨੂੰ ਕ੍ਰਿਕਟ ਖੇਡਣ ਲਈ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਜੈਂਡਰ ਨਿਊਟ੍ਲ ਸ਼ਬਦਾਂ ਨੂੰ ਅਪਨਾਉਣ ਦੀਆਂ ਗੱਲਾਂ ਜਾਰੀ ਹਨ।

Posted By: Sunil Thapa