ਪੀਟੀਆਈ, ਸਿਡਨੀ - ਭਾਰਤੀ ਟੀਮ ਨੇ ਆਪਣੇ ਦਮਦਾਰ ਪ੍ਰਦਰਸ਼ਨ ਦੇ ਜ਼ੋਰ ਨਾਲ ਸਿਡਨੀ ’ਚ ਖੇਡੇ ਗਏ ਤੀਸਰੇ ਟੈਸਟ ਮੈਚ ਨੂੰ ਡਰਾਅ ਜ਼ਰੂਰ ਕਰਵਾ ਦਿੱਤਾ ਹੈ ਪਰ ਚੌਥੇ ਮੈਚ ਤੋਂ ਪਹਿਲਾਂ ਟੀਮ ਲਈ ਮੁਸੀਬਤਾਂ ਦਾ ਪਹਾੜ ਖੜ੍ਹਾ ਹੰੁਦਾ ਜਾ ਰਿਹਾ ਹੈ। ਜੀ ਹਾਂ, ਭਾਰਤੀ ਟੀਮ ਨੂੰ ਸ਼ੁਰੂਆਤ ਤੋਂ ਹੀ ਆਸਟ੍ਰੇਲੀਆ ਦੌਰੇ ’ਤੇ ਸੱਟਾਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਹੁਣ ਚੌਥੇ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਤਿੰਨ ਵੱਡੇ ਖਿਡਾਰੀ ਟੀਮ ਤੋਂ ਬਾਹਰ ਹੋ ਗਏ ਹਨ, ਜੋ ਟੀਮ ਲਈ ਵੱਡਾ ਝਟਕਾ ਹੈ।

ਸੋਮਵਾਰ 11 ਜਨਵਰੀ ਨੂੰ ਸਿਡਨੀ ਟੈਸਟ ਮੈਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਆਲਰਾਊਂਡਰ ਰਵਿੰਦਰ ਜਡੇਜ਼ਾ ਤੇ ਹਨੁਮਾ ਵਿਹਾਰੀ ਚੌਥੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ ਕਿਉਂਕਿ ਮੰਗਲਵਾਰ 12 ਜਨਵਰੀ ਨੂੰ ਪਤਾ ਲੱਗਿਆ ਹੈ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੰੁਮਰਾਹ ਵੀ ਅਗਲਾ ਟੈਸਟ ਮੈਚ ਨਹੀਂ ਖੇਡ ਸਕਣਗੇ। ਬੰੁਮਰਾਹ ਨੂੰ ਪੇਟ ’ਚ ਖਿਚਾਅ ਹੈ ਤੇ ਅਜਿਹੇ ’ਚ ਉਹ ਬਿ੍ਰਸਬੇਨ ਟੈਸਟ ਤੋਂ ਬਾਹਰ ਹੋ ਗਏ ਹਨ। ਬੰੁਮਰਾਹ ਨੂੰ ਤੀਸਰੇ ਟੈਸਟ ਦੌਰਾਨ ਫੀਲਡਿੰਗ ਸਮੇਂ ਸੱਟ ਲੱਗੀ ਸੀ।

ਜਸਪ੍ਰੀਤ ਦੀ ਟੈਸਟ ਿਕਟ ’ਚ ਅਹਿਮੀਅਤ ਨੂੰ ਦੇਖਦਿਆਂ ਭਾਰਤੀ ਟੀਮ ਮੈਨੇਜਮੈਂਟ ਕੋਈ ਰਿਸਕ ਨਹੀਂ ਲੈਣਾ ਚਾਹੰੁਦੀ ਕਿਉਂਕਿ ਇਸ ਮੁਕਾਬਲੇ ਤੋਂ ਬਾਅਦ ਭਾਰਤ ਨੂੰ ਆਪਣੀ ਮੇਜ਼ਬਾਨੀ ’ਚ ਇੰਗਲੈਂਡ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਬੀਸੀਸੀਆਈ ਦੇ ਸੂਤਰਾਂ ਨੇ ਦੱਸਿਆ ਕਿ ਸਿਡਨੀ ’ਚ ਫੀਲਡਿੰਗ ਕਰਦਿਆਂ ਜਸਪ੍ਰੀਤ ਬੰੁਮਰਾਹ ਨੂੰ ਪੇਟ ’ਚ ਦਰਦ ਹੋਇਆ ਸੀ। ਉਹ ਬਿ੍ਰਸਬੇਨ ਟੈਸਟ ’ਚੋਂ ਬਾਹਰ ਹੋਣ ਵਾਲੇ ਹਨ ਪਰ ਇੰਗਲੈਂਡ ਖਿਲਾਫ਼ ਉਨ੍ਹਾਂ ਦੇ ਖੇਡਣ ਦੀ ਉਮੀਦ ਹੈ।

Posted By: Harjinder Sodhi