ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੇ ਬਚੇ ਹੋਏ ਮੁਕਾਬਲਿਆਂ ਦੀ ਸ਼ੁਰੂਆਤ ਕੁਝ ਦਿਨਾਂ ’ਚ ਹੋ ਜਾ ਰਹੀ ਹੈ। ਟੂਰਨਾਮੈਂਟ ਦੇ ਵਚੇ ਹੋਏ 31 ਮੁਕਾਬਲਿਆਂ ਨੂੰ ਯੂਏਈ ’ਚ 19 ਸਤੰਬਰ ਤੋਂ 15 ਅਕਤੂਬਰ ਦੇ ਵਿਚ ਕਰਵਾਇਆ ਜਾਣਾ ਹੈ। ਮਾਰਚ ’ਚ ਸੀਰੀਜ਼ ਦੀ ਸ਼ੁਰੂਆਤ ਬੇਹੱਦ ਧਮਾਕੇਦਾਰ ਅੰਦਾਜ਼ ’ਚ ਹੋਈ ਸੀ ਪਰ ਬਾਓ ਬਬਲ ’ਚ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਸ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ।

ਆਈਪੀਐੱਲ ਦੇ 14ਵੇਂ ਸੀਜ਼ਨ ’ਚ ਕੁੱਲ ਤਿੰਮ ਸੈਂਕੜੇ ਲਾਏ ਗਏ ਸੀ, ਜਿਸ ’ਚ ਰਾਜਸਥਾਨ ਰਾਇਲਜ਼ ਦੇ ਕਪਤਾਨ ਵੱਲੋਂ ਪਹਿਲਾ ਸੈਂਕੜਾ ਆਇਆ ਸੀ। ਇਸ ਤੋਂ ਬਾਅਦ ਇਸੇ ਟੀਮ ਦੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨੇ ਸੈਂਕੜਾ ਲਗਾਇਆ। ਤੀਸਰਾ ਸੈਂਕੜਾਂ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਓਪਨਰ ਦੇਵਦੱਤ ਪਾਡਿਕਲ ਨੇ ਬਣਾਇਆ ਸੀ। ਸਭ ਤੋਂ ਵੱਡੀ ਪਾਰੀ ਬਟਲਰ ਨੇ ਖੇਡੀ ਸੀ, ਜਿਨ੍ਹਾਂ ਦੇ ਬੱਲੇ ਤੋਂ 124 ਦੌੜਾ ਨਿਕਲੀਆਂ ਸੀ, ਜਦੋਂਕਿ ਸੈਮਸਨ 119 ਦੌੜਾਂ ਦੀ ਪਾਰੀ ਬਣਾ ਕੇ ਦੂਸਰੇ ਸਥਾਨ ’ਤੇ ਹਨ।

ਆਈਪੀਐੱਲ ਇਤਿਹਾਸ ’ਚ ਸੈਂਕੜਾ ਲਾਉਣ ਵਾਲੀ ਟੀਮ

ਹੁਣ ਤਕ ਦੇ ਆਈਪੀਐੱਲ ਦੇ ਸਾਰੇ ਸੀਜ਼ਨ ’ਤੇ ਨਜ਼ਰ ਮਾਰੀਏ ਤਾਂ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਵਾਲੀ ਟੀਮ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਆਰਸੀਬੀ ਹੈ। ਸਭ ਤੋਂ ਜ਼ਿਆਦਾ 14 ਇਸ ਟੀਮ ਵੱਲੋਂ ਲੱਗ ਚੁੱਕੇ ਹਨ। ਟੂਰਨਾਮੈਂਟ ’ਚ ਸੈਂਕੜਾ ਲਾਉਣ ’ਚ ਪੰਜਾਬ ਕਿੰਗਸ ਦਾ ਨਾਂ ਆਉਂਦਾ ਹੈ। ਆਰਸੀਬੀ ਤੋਂ ਇਕ ਘੱਟ ਯਾਨੀ 13 ਸੈਂਕੜੇ ਇਸ ਟੀਮ ਵੱਲੋਂ ਲਾਏ ਗਏ ਹਨ। ਇਸ ਤੋਂ ਬਾਅਦ ਦਿੱਲੀ ਕੈਪੀਟਲਜ਼ ਦੀ ਟੀਮ ਹੈ। ਇਸ ਟੀਮ ਦੇ ਬੱਲੇਬਾਜ਼ਾਂ ਨੇ ਕੁੱਲ 10 ਸੈਂਕੜੇ ਲਾਏ ਹਨ।

Posted By: Sunil Thapa