ਸਿਡਨੀ (ਜੇਐੱਨਐੱਨ) : ਭਾਰਤੀ ਕ੍ਰਿਕੇਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਆਸਟ੍ਰੇਲੀਆ ਵਿਚ ਪਹਿਲੀ ਵਾਰ ਟੈਸਟ ਸੀਰੀਜ਼ ਵਿਚ ਜਿੱਤ ਤੋਂ ਬਾਅਦ ਆਪਣੇ ਵਿਰੋਧੀ ਅੰਦਾਜ਼ ਵਿਚ ਨਿੰਦਾ ਕਰਨ ਵਾਲਿਆਂ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਸੈਂਕੜੇ ਮੀਲ ਦੂਰ ਤੋਂ ਆਉਣ ਵਾਲੀਆਂ ਨਾਕਾਰਾਤਮਕ ਪ੍ਰਤੀਕਿਰਿਆਵਾਂ 'ਬੰਦੂਕ ਦੀ ਗੋਲੀ ਦੇ ਧੂੰਏ' ਵਾਂਗ ਉੱਡ ਗਈਆਂ। ਟੈਸਟ ਸੀਰੀਜ਼ ਵਿਚ ਜਿੱਤ ਤੋਂ ਬਾਅਦ ਸ਼ਾਸਤਰੀ ਨੇ ਦਿੱਗਜ ਸੁਨੀਲ ਗਾਵਸਕਰ ਸਮੇਤ ਉਨ੍ਹਾਂ ਸਾਰਿਆਂ ਨਿੰਦਾ ਕਰਨ ਵਾਲਿਆਂ 'ਤੇ ਨਿਸ਼ਾਨਾ ਲਾਇਆ ਜਿਨ੍ਹਾਂ ਨੇ ਟੀਮ ਦੀ ਚੋਣ ਤੇ ਅਭਿਆਸ ਪ੍ਰੋਗਰਾਮ 'ਤੇ ਸਵਾਲ ਉਠਾਇਆ ਸੀ। ਸ਼ਾਸਤਰੀ ਨੇ ਕਿਹਾ ਕਿ ਮੈਂ ਮੈਲਬੌਰਨ ਵਿਚ ਕਿਹਾ ਸੀ ਕਿ ਮੈਨੂੰ ਲਗਦਾ ਹੈ ਕਿ ਮੈਂ ਟੀਮ 'ਤੇ ਸਵਾਲ ਉਠਾਉਣ ਤੇ ਹਨੇਰੇ ਵਿਚ ਤੀਰ ਚਲਾਉਣ ਵਾਲਿਆਂ ਨੂੰ ਜਵਾਬ ਦਿੱਤਾ ਸੀ। ਮੈਂ ਮਜ਼ਾਕ ਨਹੀਂ ਕਰ ਰਿਹਾ ਸੀ ਕਿਉਂਕਿ ਮੈਨੂੰ ਪਤਾ ਹੈ ਕਿ ਇਸ ਟੀਮ ਨੇ ਕਿੰਨੀ ਸਖ਼ਤ ਮਿਹਨਤ ਕੀਤੀ ਹੈ। ਐਤਵਾਰ ਨੂੰ ਚੌਥੇ ਦਿਨ ਦੀ ਖੇਡ ਤੋਂ ਬਾਅਦ ਟੈਲੀਵਿਜ਼ਨ 'ਤੇ ਗੱਲਬਾਤ ਦੌਰਾਨ ਮੁਰਲੀ ਕਾਰਤਿਕ ਨੇ ਕਿਹਾ ਕਿ ਪਰਥ ਵਿਚ ਮਿਲੀ ਹਾਰ ਟੀਮ ਲਈ ਖ਼ਤਰੇ ਦੀ ਘੰਟੀ ਵਾਂਗ ਸੀ ਜਿਸ 'ਤੇ ਗਾਵਸਕਰ ਨੇ ਕਿਹਾ ਸੀ ਕਿ ਖ਼ਤਰੇ ਦੀ ਇਹ ਘੰਟੀ ਕਿਵੇਂ ਵੱਜੀ? ਕਿਉਂਕਿ ਹਜ਼ਾਰਾਂ ਮੀਲ ਦੂਰ ਤੋਂ ਉਸ ਦੀ ਨਿੰਦਾ ਕੀਤੀ ਗਈ ਜਿਸ ਨੇ ਟੀਮ ਨੂੰ ਜਗਾਉਣ ਦਾ ਕੰਮ ਕੀਤਾ। ਸ਼ਾਸਤਰੀ ਨੇ ਕਿਹਾ ਕਿ ਇਹ ਟੀਮ ਕੋਈ ਭਗਵਾਨ ਦੀ ਟੀਮ ਨਹੀਂ ਹੈ ਬਲਕਿ ਇਹ ਇਕ ਅਜਿਹੀ ਭਾਰਤੀ ਟੀਮ ਹੈ ਜੋ ਦੇਸ਼ ਲਈ ਮੈਚ ਜਿੱਤਣਾ ਚਾਹੁੰਦੀ