style="text-align: justify;"> ਮੈਲਬੌਰਨ (ਪੀਟੀਆਈ) : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਖੇਡਾਂ 'ਤੇ ਲੱਗੀ ਰੋਕ ਤੋਂ ਦੋ ਮਹੀਨੇ ਬਾਅਦ ਆਸਟ੍ਰੇਲੀਆ ਵਿਚ ਕ੍ਰਿਕਟ ਦੀ ਵਾਪਸੀ ਇਸ ਹਫਤੇ ਦੇ ਆਖ਼ਰ ਵਿਚ ਡਾਰਵਿਨ ਵਿਚ ਇਕ ਟੀ-20 ਟੂਰਨਾਮੈਂਟ ਰਾਹੀਂ ਹੋਵੇਗੀ। ਸੀਡੀਯੂ ਟਾਪ ਐਂਡ ਟੀ-20 ਰਾਊਂਡ ਰਾਬਿਨ ਟੀ-20 ਟੂਰਨਾਮੈਂਟ ਵਿਚ 15 ਟੀਮਾਂ ਹਿੱਸਾ ਲੈਣਗੀਆਂ ਜੋ ਛੇ ਤੋਂ ਅੱਠ ਜੂਨ ਤਕ ਖੇਡਿਆ ਜਾਵੇਗਾ।

ਇਸ ਵਿਚ ਮੈਦਾਨ 'ਤੇ 500 ਦਰਸ਼ਕਾਂ ਨੂੰ ਪ੍ਰਵੇਸ਼ ਦੀ ਇਜਾਜ਼ਤ ਰਹੇਗੀ ਕਿਉਂਕਿ ਡਾਰਵਿਨ ਵਿਚ 21 ਮਈ ਤੋਂ ਬਾਅਦ ਕੋਰੋਨਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਟੂਰਨਾਮੈਂਟ ਵਿਚ ਡਾਰਵਿਨ ਪ੍ਰੀਮੀਅਰ ਗ੍ਰੇਡ ਦੇ ਸੱਤ ਕਲੱਬ ਤੇ ਇਕ ਇਨਵੀਟੇਸ਼ਨ ਇਲੈਵਨ ਹੋਵੇਗੀ ਜਿਸ ਵਿਚ ਨਾਰਦਰਨ ਟੈਰੀਟਰੀ ਦੀ ਏਸ਼ੀਆ ਕੱਪ ਚੈਂਪੀਅਨਸ਼ਿਪ ਦੇ ਸਰਬੋਤਮ ਖਿਡਾਰੀ ਹੋਣਗੇ। ਕੋਰੋਨਾ ਮਹਾਮਾਰੀ ਤੋਂ ਪਹਿਲਾਂ 13 ਮਾਰਚ ਨੂੰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਆਖ਼ਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ।