ਜੇਐੱਨਐੱਨ, ਨਵੀਂ ਦਿੱਲੀ : ਅੰਤਰਰਾਸ਼ਟਰੀ ਕ੍ਰਿਕਟ ਦੀ ਰਿਕਵਰੀ 8 ਜੁਲਾਈ ਤੋਂ ਹੋਣੀ ਹੈ, ਪਰ ਅਜੇ ਵੀ ਕੁਝ ਦੇਸ਼ ਇਸ ਤਰ੍ਹਾਂ ਦੇ ਹਨ, ਜਿੱਥੇ ਕ੍ਰਿਕਟ ਦੇ ਬਾਰੇ 'ਚ ਸੋਚਿਆ ਨਹੀਂ ਜਾ ਸਕਿਆ, ਪਰ ਸਾਊਥ ਅਫਰੀਕਾ 'ਚ ਇਕ-ਦੋ ਮਹੀਨਿਆਂ 'ਚ ਕ੍ਰਿਕਟ ਦੀ ਵਾਪਸੀ ਸੰਭਵ ਲੱਗ ਰਹੀ ਹੈ, ਕਿਉਂਕਿ ਸਾਊਥ ਅਫਰੀਕਾ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀਆਂ ਨੂੰ ਅਭਿਆਸ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਕ੍ਰਿਕਟ ਸਾਊਥ ਅਫਰੀਕਾ ਨੇ ਸਰਕਾਰ ਤੋਂ ਆਗਿਆ ਲੈਣ ਦੇ ਬਾਅਦ ਮੇਂਸ ਹਾਈ ਪਰਫਾਰਮੰਸ ਸਕਵਾਡ ਨੂੰ ਮੈਦਾਨ 'ਚ ਪ੍ਰੈਕਟਿਸ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।

ਸਾਊਥ ਅਫਰੀਕਾ ਦੀ ਟੀਮ ਦੇ ਜ਼ਿਆਦਾਤਰ ਵੱਡੇ ਖਿਡਾਰੀਆਂ ਨੇ ਸੋਮਵਾਰ ਤੋਂ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਬੋਰਡ ਅੰਤਰਰਾਸ਼ਟਰੀ ਤੇ ਘਰੇਲੂ ਕ੍ਰਿਕਟ ਦੀ ਵਾਪਸੀ 'ਤੇ ਵਿਚਾਰ ਕਰ ਰਿਹਾ ਹੈ। ਸੀਐੱਸਏ ਨੇ ਦੱਸਿਆ ਹੈ ਕਿ ਬੋਰਡ ਨੇ ਖੇਡ ਮੰਤਰੀ ਨਾਥੀ ਮਥੇਥਵਾ ਤੋਂ ਸ਼ੁੱਕਰਵਾਰ ਨੂੰ ਆਗਿਆ ਲਈ ਸੀ।

ਸਾਊਥ ਅਫਰੀਕਾਈ ਟੀਮ ਦੇ ਇਨ੍ਹਾਂ ਖਿਡਾਰੀਆਂ ਨੇ ਸ਼ੁਰੂ ਕੀਤੀ ਟ੍ਰੇਨਿੰਗ

ਕਵਿੰਟਨ ਡਿਕਾਕ, ਡੀਨ ਅਲਗਰ, ਲੁੰਗੀ ਨਗਿਦੀ, ਐਡਨ ਮਾਰਕਰਮ, ਜੂਨੀਅਰ ਡਾਲਾ, ਰਾਸੀ ਵੈਨ ਡਰ ਦੁਸੇਂ, ਸ਼ਾਨ ਵੋਨ ਬਰਗ, ਹੇਨਰਿਕ ਕਲਾਸੇਨ, ਤੇਂਬਾ ਫੇਹਲੁਕਵਾਓ, ਡੇਵਿਡ ਮਿਲਰ, ਸੈਰੇਲ ਈਰਖੀ, ਕੀਗਨ ਪੀਟਰਸਨ, ਇਮਰਾਨ ਤਾਹਿਰ, ਸਿਸੰਡਾ ਮਾਗਲਾ, ਗਲੇਂਟਨ ਸਟੁਰਮੈਨ, ਜਾਨ-ਜਾਨ ਆਦਿ।

Posted By: Sarabjeet Kaur