ਆਈਏਐੱਨਐੱਸ, ਜੋਹਾਂਸਬਰਗ : ਸਾਊਥ ਅਫਰੀਕੀ ਕ੍ਰਿਕਟ ਬੋਰਡ ਨੇ ਆਪਣੇ ਇਥੇ ਖੇਡੀ ਜਾਣ ਵਾਲੀ Mzansi Super League ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ। ਕ੍ਰਿਕਟ ਦੱਖਣੀ ਅਫਰੀਕਾ (CSA) ਨੇ ਆਪਣੇ ਟੀ-20 ਟੂਰਨਾਮੈਂਟ ਮਜਾਂਸੀ ਸੁਪਰ ਲੀਗ 2020 ਨੂੰ ਇਕ ਸਾਲ ਲਈ ਮੁਲਤਵੀ ਕਰ ਦਿੱਤਾ ਹੈ। ਹੁਣ ਇਹ ਲੀਗ ਅਗਲੇ ਸਾਲ ਨਵੰਬਰ 'ਚ ਖੇਡੀ ਜਾਵੇਗੀ। ਇਸ ਬਾਰੇ 'ਚ ਕ੍ਰਿਕਟ ਸਾਊਥ ਅਫਰੀਕਾ ਨੇ ਇਕ ਅਧਿਕਾਰਿਕ ਬਿਆਨ ਵੀ ਜਾਰੀ ਕਰ ਦਿੱਤਾ ਹੈ।

ਸੀਐੱਸਏ ਦੇ ਕਾਰਜਕਾਰੀ ਸੀਈਓ ਕੁਗਾਂਡ੍ਰੇਈ ਗੋਵੇਂਡ੍ਰੇ ਨੇ ਕਿਹਾ ਕਿ ਲੀਗ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੋਰੋਨਾ ਵਾਇਰਸ ਮਹਾਮਾਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਕਾਰਨਾਂ ਦੇ ਚੱਲਦਿਆਂ ਲਿਆ ਗਿਆ ਹੈ। ਕ੍ਰਿਕਟ ਸਾਊਥ ਅਫਰੀਕਾ ਨੇ ਆਪਣੇ ਬਿਆਨ 'ਚ ਕਿਹਾ, 'ਆਈਸੀਸੀ ਟੀ-20 ਵਿਸ਼ਵ ਕੱਪ ਅਗਲੇ ਸਾਲ ਨਵੰਬਰ 'ਚ ਹੋਣਾ ਹੈ ਅਤੇ ਇਸ ਲਈ ਅਸੀਂ ਘਰੇਲੂ ਕ੍ਰਿਕਟਰਾਂ ਦੇ ਚੋਣ ਕਰਤਾਵਾਂ ਨੂੰ ਪ੍ਰਭਾਵਿਤ ਕਰਨ ਦਾ ਮੌਕਾ ਦੇਣ ਦੀ ਅਹਿਮੀਅਤ ਨੂੰ ਸਮਝਦੇ ਹਾਂ।'

ਬੋਰਡ ਨੇ ਮਜਾਂਸੀ ਸੁਪਰ ਲੀਗ ਨੂੰ ਮੁਲਤਵੀ ਕਰਦੇ ਹੋਏ ਅੱਗੇ ਲਿਖਿਆ, 'ਇਸ ਲਈ ਐੱਮਐੱਸਐੱਲ ਟੀ-20 ਲੀਗ ਸੀਐੱਸਏ ਅਗਲੇ ਸਾਲ ਸਿੰਗਲ ਰਾਊਂਡ 'ਚ ਕਰਵਾਈ ਜਾਵੇਗੀ। ਹਾਲੇ ਤਕ ਇਹ ਟੂਰਨਾਮੈਂਟ ਡਬਲ ਰੋਬਿਨ ਰਾਊਂਡ ਫਾਰਮਿਟ 'ਚ ਖੇਡਿਆ ਜਾਂਦਾ ਰਿਹਾ ਹੈ। ਇਸ ਨਾਲ ਖਿਡਾਰੀਆਂ ਨੂੰ ਤਿਆਰ ਕਰਨ ਅਤੇ ਸਟੇਡੀਅਮਾਂ ਨੂੰ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਦਾ ਮੌਕਾ ਮਿਲੇਗਾ ਕਿਉਂਕਿ ਉਹ ਪ੍ਰਸ਼ੰਸਕ ਦੀ ਮੇਜ਼ਬਾਨੀ ਕਰ ਸਕਣਗੇ।' ਸਾਊਥ ਅਫਰੀਕਾ ਕ੍ਰਿਕਟ ਬੋਰਡ ਇਸ ਸਮੇਂ ਇਸ ਲਈ ਵੀ ਇਸ ਲੀਗ ਨੂੰ ਕਰਵਾਉਣ 'ਚ ਅਸਮਰੱਥ ਹੈ, ਕਿਉਂਕਿ ਸਾਊਥ ਅਫਰੀਕਾ ਦੇ ਟਾਪ ਪਲੇਅਰ ਆਈਪੀਐੱਲ ਦੇ 13ਵੇਂ ਸੀਜ਼ਨ 'ਚ ਖੇਡ ਰਹੇ ਹਨ, ਜੋ ਯੂਏਈ 'ਚ ਖੇਡਿਆ ਜਾ ਰਿਹਾ ਹੈ।

ਸੀਐੱਸਏ ਨੇ ਕਿਹਾ ਕਿ ਉਹ ਇਸ ਟੂਰਨਾਮੈਂਟ ਨੂੰ 2020-2021 ਸੀਜ਼ਨ 'ਚ ਦੂਸਰੇ ਹਾਫ 'ਚ ਕਰਵਾਏਗੀ। ਸੀਐੱਸਏ ਦੇ ਸੀਈਓ ਨੇ ਕਿਹਾ ਹੈ, '2020-21 ਦਾ ਵਿਸ਼ਵੀ ਕੈਲੰਡਰ ਕਾਫੀ ਵਿਅਸਤ ਹੈ। ਅਸੀਂ ਆਈਸੀਸੀ ਦੀ ਤਾਰੀਫ਼ ਕਰਦੇ ਹਾਂ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਜ਼ਿਆਦਾ ਤੋਂ ਜ਼ਿਆਦਾ ਅੰਤਰਰਾਸ਼ਟਰੀ ਟੂਰ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਆਈਸੀਸੀ ਦੇ ਬਦਲੇ ਹੋਏ ਪ੍ਰੋਗਰਾਮ ਦਾ ਦੱਖਣੀ ਅਫਰੀਕਾ ਦੇ ਕ੍ਰਿਕਟ ਪ੍ਰੋਗਰਾਮ 'ਤੇ ਵੀ ਅਸਰ ਪਿਆ ਹੈ।

Posted By: Ramanjit Kaur