v> Sports news ਜੇਐੱਨਐੱਨ, ਨਵੀਂ ਦਿੱਲੀ : ਇੰਗਲੈਂਡ ਖ਼ਿਲਾਫ਼ ਖੇਡੀ ਜਾਣ ਵਾਲੀ ਟੀ 20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ਨਿਚਰਵਾਰ ਨੂੰ ਮੁੱਖ ਚੋਣਕਾਰ ਚੇਤਨ ਸ਼ਰਮਾ ਦੀ ਅਗਵਾਈ ’ਚ ਟੀਮ ਦੀ ਚੋਣ ਕੀਤੀ ਗਈ। ਟੀ 20 ਵਿਸ਼ਵ ਕੱਪ ਨੂੰ ਧਿਆਨ ’ਚ ਰੱਖਦੇ ਹੋਏ ਚੋਣਕਾਰ ਨੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇ ਕੇ ਨਵੇਂ ਖਿਡਾੀਰਆਂ ਨੂੰ ਮੌਕਾ ਦਿੱਤਾ ਹੈ। 5 ਮੈਚਾਂ ਦੀ ਸੀਰੀਜ਼ ਲਈ 3 ਨਵੇਂ ਖਿਡਾਰੀਆਂ ਨੂੰ ਪਹਿਲੀ ਵਾਰ ਟੀਮ ’ਚ ਚੁਣਿਆ ਗਿਆ ਹੈ।

ਅਹਿਮਦਾਬਾਦ ’ਚ ਇੰਗਲੈਂਡ ਦੇ ਨਾਲ ਖੇਡੀ ਜਾਣ ਵਾਲੀ 5 ਮੈਚਾਂ ਦੀ ਟੀ 20 ਸੀਰੀਜ਼ ਲਈ ਸ਼ਨਿਚਰਵਾਰ ਨੂੰ 19 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ। ਇਸ ਟੀਮ ’ਚ ਤਿੰਨ ਨਵੇਂ ਚਿਹਰਿਆਂ ਨੂੰ ਜਗ੍ਹਾ ਦਿੱਤੀ ਗਈ ਹੈ। ਘਰੇਲੂ ਕ੍ਰਿਕਟ ’ਚ ਧਮਾਲ ਮਚਾਉਣ ਵਾਲੇ ਇਸ਼ਾਨ ਕਿਸ਼ਨ, ਸੂਰਜ ਕੁਮਾਰ ਯਾਦਵ ਤੇ ਰਾਹੁਲ ਤੇਵਤਿਆ ਨੂੰ ਪਹਿਲੀ ਵਾਰ ਭਾਰਤੀ ਟੀਮ ’ਚ ਜਗ੍ਹਾ ਦਿੱਤੀ ਗਈ ਹੈ।

Posted By: Sarabjeet Kaur