ਲੰਡਨ (ਰਾਇਟਰ) : ਬਾਰਿਸ਼ ਕਾਰਨ ਲਗਭਗ ਦੋ ਦਿਨ ਦੀ ਖੇਡ ਖ਼ਰਾਬ ਹੋਣ ਤੋਂ ਬਾਅਦ ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਐਸ਼ੇਜ਼ ਸੀਰੀਜ਼ ਦਾ ਦੂਜਾ ਟੈਸਟ ਮੈਚ ਡਰਾਅ ਹੋ ਗਿਆ। ਇੰਗਲੈਂਡ ਦੀ ਟੀਮ ਨੇ ਪੰਜਵੇਂ ਦਿਨ ਬੇਨ ਸਟੋਕਸ ਦੇ ਸੈਂਕੜੇ ਤੋਂ ਬਾਅਦ ਆਪਣੀ ਪਾਰੀ ਪੰਜ ਵਿਕਟਾਂ 'ਤੇ 258 ਦੌੜਾਂ 'ਤੇ ਐਲਾਨ ਕਰ ਕੇ ਆਸਟ੍ਰੇਲੀਆ ਨੂੰ ਜਿੱਤ ਲਈ 267 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿਚ ਆਸਟ੍ਰੇਲੀਆ ਦੀ ਟੀਮ ਆਖ਼ਰੀ ਦਿਨ ਦੀ ਖੇਡ ਦੀ ਸਮਾਪਤੀ ਤਕ ਛੇ ਵਿਕਟਾਂ 'ਤੇ 154 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਇੰਗਲੈਂਡ ਨੇ ਪਹਿਲੀ ਪਾਰੀ ਵਿਚ 258 ਦੌੜਾਂ ਤੇ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ਵਿਚ 250 ਦੌੜਾਂ ਬਣਾਈਆਂ ਸਨ। ਇਸ ਮੈਚ 'ਚ ਸਟੀਵ ਸਮਿਥ ਦੀ ਥਾਂ ਖੇਡ ਰਹੇ ਮਾਰਨਸ ਲਾਬੂਸ਼ਾਨੇ ਨੇ 59 ਦੌੜਾਂ ਬਣਾਈਆਂ।