ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਸੀਨੀਅਰ ਟੀਮ ਇਸ ਸਮੇਂ ਇੰਗਲੈਂਡ ਦੇ ਦੌਰ 'ਤੇ ਹ। ਉਸ ਨੇ 18 ਜੂਨ ਤੋਂ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡਣਾ ਹੈ। ਇਸ ਤੋਂ ਬਾਅਦ ਭਾਰਤੀ ਟੀਮ ਇੰਗਲੈਂਡ ਖ਼ਿਲਾਫ਼ ਸੀਰੀਜ਼ ਖੇਡੇਗੀ। ਇਸ ਦੌਰਾਨ ਇਕ ਹੋਰ ਭਾਰਤੀ ਟੀਮ ਜੁਲਾਈ 'ਚ ਸੀਮਤ ਓਵਰਾਂ ਦੀ ਕ੍ਰਿਕਟ ਸੀਰੀਜ਼ ਖੇਡਣ ਸ੍ਰੀਲੰਕਾ ਜਾਵੇਗੀ। ਇਸ 'ਚ ਉਨ੍ਹਾਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ ਜੋ ਇੰਗਲੈਂਡ ਨਹੀਂ ਗਏ। ਇਸ ਸੀਰੀਜ਼ ਦਾ ਪ੍ਰਸਾਰਣ ਕਰਨ ਵਾਲੇ ਸੋਨੀ ਨੈੱਟਵਰਕ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਪਹਿਲਾ ਵਨਡੇ ਮੈਚ 13 ਜੁਲਾਈ ਨੂੰ ਖੇਡਿਆ ਜਾਵੇਗਾ। ਸ੍ਰੀਲੰਕਾ ਦੌਰੇ 'ਤੇ ਟੀਮ ਇੰਡੀਆ ਤਿੰਨ-ਤਿੰਨ ਮੈਚਾਂ ਦੀ ਵਨਡੇ ਅਤੇ ਟੀ-20 ਸੀਰੀਜ਼ ਖੇਡੇਗੀ। ਇਸ ਦੀ ਸ਼ੁਰੂਆਤ 13 ਜੁਲਾਈ ਤੋਂ ਹੋਵੇਗੀ ਅਤੇ ਆਖ਼ਰੀ ਮੈਚ 25 ਜੁਲਾਈ ਨੂੰ ਖੇਡਿਆ ਜਾਵੇਗਾ। ਇਹ ਸਾਰੇ ਮੈਚ ਇਕ ਹੀ ਮੈਦਾਨ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ 'ਚ ਖੇਡੇ ਜਾਣਗੇ।

ਭਾਰਤੀ ਟੀਮ ਦਾ ਪ੍ਰੋਗਰਾਮ

ਮੈਚ ਤਰੀਕ

ਪਹਿਲਾ ਵਨਡੇ, 13 ਜੁਲਾਈ

ਦੂਸਰਾ ਵਨਡੇ, 16 ਜੁਲਾਈ

ਤੀਸਰਾ ਵਨਡੇ, 18 ਜੁਲਾਈ

ਪਹਿਲਾ ਟੀ-20, 21 ਜੁਲਾਈ

ਦੂਸਰਾ ਟੀ-20, 23 ਜੁਲਾਈ

ਤੀਸਰਾ ਟੀ-20, 25 ਜੁਲਾਈ

ਹੁਣ 15 ਅਕਤੂਬਰ ਨੂੰ ਹੋਵੇਗਾ ਆਈਪੀਐੱਲ ਫਾਈਨਲ

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਕਾਰਨ ਮੁਲਤਵੀ ਹੋਈ ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) ਦੇ 14ਵੇਂ ਸ਼ੈਸਨ ਦਾ ਫਾਈਨਲ 15 ਅਕਤੂਬਰ ਨੂੰ ਖੇਡਿਆ ਜਾਵੇਗਾ। ਪਹਿਲਾਂ ਇਸ ਦਾ ਫਾਈਨਲ 10 ਅਕਤੂਬਰ ਨੂੰ ਹੋਣਾ ਸੀ ਤੇ ਬਾਅਦ 'ਚ 18 ਅਕਤੂਬਰ ਨੂੰ ਕਰਵਾਉਣ ਦੀ ਯੋਜਨਾ ਬਣੀ ਸੀ। ਬੀਸੀਸੀਆਈ ਦੇ ਅਹੁਦੇਦਾਰ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) 'ਚ 19 ਸਤੰਬਰ ਤੋਂ ਆਈਪੀਐੱਲ ਸ਼ੁਰੂ ਹੋਵੇਗੀ। ਕਾਬਿਲੇਗੌਰ ਹੈ ਕਿ ਕੁਝ ਖਿਡਾਰੀਆਂ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਚਾਰ ਮਈ ਨੂੰ ਆਈਪੀਐੱਲ ਦਾ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ। ਇਸ ਟੂਰਨਾਮੈਂਟ ਦੇ ਕੁੱਲ 29 ਮੁਕਾਬਲੇ ਖੇਡੇ ਗਏ ਸਨ ਜਦੋਂਕਿ ਫਿਲਹਾਲ 31 ਮੈਚ ਬਾਕੀ ਹਨ।