ਨਵੀਂ ਦਿੱਲੀ (ਪੀਟੀਆਈ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਖ਼ਰੀ ਟੈਸਟ ਦੀ ਪਿੱਚ ਦੇ ਬੱਲੇਬਾਜ਼ਾਂ ਦੇ ਮੁਤਾਬਕ ਹੋਣ ਦੀ ਸੰਭਾਵਨਾ ਹੈ ਤੇ ਇਸ ਵਾਰ ਸਪਿੰਨਰਾਂ ਲਈ ਢੁੱਕਵੀਂ ਪਿੱਚ ਦੀ ਸੰਭਾਵਨਾ ਘੱਟ ਹੈ ਕਿਉਂਕਿ ਘਰੇਲੂ ਟੀਮ ਪਿੱਚ ਨੂੰ ਲੈ ਕੇ ਕੋਈ ਜੋਖ਼ਮ ਨਹੀਂ ਲੈਣਾ ਚਾਹੁੰਦੀ। ਅਧਿਕਾਰੀ ਨੇ ਕਿਹਾ ਕਿ ਇਹ ਪਿੱਚ ਚੰਗੀ ਹੋਵੇਗੀ ਜੋ ਸਖ਼ਤ ਰਹੇਗੀ ਤੇ ਇੱਕੋ ਜਿਹਾ ਉਛਾਲ ਰਹੇਗਾ। ਇਹ ਬੱਲੇਬਾਜ਼ੀ ਲਈ ਢੁੱਕਵੀਂ ਹੋਵੇਗੀ ਤੇ ਇਹ ਰਵਾਇਤੀ ਲਾਲ ਗੇਂਦ ਦਾ ਟੈਸਟ ਮੈਚ ਹੋਵੇਗਾ ਇਸ ਲਈ ਇੱਥੇ ਚਾਰ ਤੋਂ ਅੱਠ ਮਾਰਚ ਤਕ ਹੋਣ ਵਾਲੇ ਮੁਕਾਬਲੇ ਵਿਚ ਕਾਫੀ ਵੱਡੇ ਸਕੋਰ ਦੀ ਉਮੀਦ ਕੀਤੀ ਜਾ ਸਕਦੀ ਹੈ।

Posted By: Susheel Khanna