style="text-align: justify;"> ਮੁੰਬਈ (ਪੀਟੀਆਈ) : ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਪ੍ਰਧਾਨਗੀ ਵਿਚ ਐਤਵਾਰ ਨੂੰ ਜਦ ਇੱਥੇ ਬੀਸੀਸੀਆਈ ਦੀ ਪਹਿਲੀ ਸਾਲਾਨਾ ਆਮ ਮੀਟਿੰਗ (ਏਜੀਐੱਮ) ਹੋਵੇਗੀ ਤਾਂ ਇਸ ਵਿਚ ਸੁਪਰੀਮ ਕੋਰਟ ਵੱਲੋਂ ਮਨਜ਼ੂਰ ਕੁਝ ਸੁਧਾਰਵਾਦੀ ਕਦਮਾਂ 'ਚ ਢਿੱਲ ਵਰਤਣ, ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਵਰਗੀ ਕਮੇਟੀ ਦਾ ਗਠਨ ਕਰਨ ਤੇ ਆਈਸੀਸੀ ਵਿਚ ਬੋਰਡ ਦਾ ਨੁਮਾਇੰਦਾ ਨਿਯੁਕਤ ਕਰਨ 'ਤੇ ਗੱਲਬਾਤ ਹੋਵੇਗੀ। ਬੀਸੀਸੀਆਈ ਜੇ ਲੋਢਾ ਕਮੇਟੀ ਦੇ ਸੁਧਾਰਵਾਦੀ ਕਦਮਾਂ 'ਚ ਢਿੱਲ ਦਿੰਦੀ ਹੈ ਤਾਂ ਗਾਂਗੁਲੀ ਦਾ ਨੌਂ ਮਹੀਨੇ ਦਾ ਮੌਜੂਦਾ ਕਾਰਜਕਾਲ ਵਧ ਸਕਦਾ ਹੈ।