ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੇ ਸੱਤਵੇਂ ਮੁਕਾਬਲੇ ’ਚ ਅੱਜ ਸ਼ਾਮ ਦੋ ਨੌਜਵਾਨ ਕਪਤਾਨਾਂ ਦਾ ਮੁਕਾਬਲਾ ਹੋਵੇਗਾ। ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਦੀ ਟੀਮ ਆਮ੍ਹਣੇ-ਸਾਹਮਣੇ ਹੋਵੇਗੀ। ਇਕ ਪਾਸੇ ਹੋਣਗੇ ਰਿਸ਼ਭ ਪੰਤ ਤੇ ਦੂਸਰੇ ਪਾਸੇ ਸੰਜੂ ਸੈਮਸਨ। ਇਨ੍ਹਾਂ ਦੋਵਾਂ ਨੂੰ ਹੀ ਇਸ ਸੀਜ਼ਨ ’ਚ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਦਿੱਤਾ ਗਿਆ ਹੈ। ਦਿੱਲੀ ਪਹਿਲਾ ਮੈਚ ਜਿੱਤ ਚੁੱਕੀ ਹੈ ਜਦਕਿ ਰਾਜਸਥਾਨ ਨੂੰ ਹਾਰ ਮਿਲੀ ਸੀ।

ਦਿੱਲੀ ਦੀ ਟੀਮ ਨੇ ਚੇਨੱਈ ਦੀ ਟੀਮ ਖ਼ਿਲਾਫ਼ ਸ਼ਾਨਦਾਰ ਜਿੱਤ ਹਾਸਿਲ ਕਰਕੇ ਟੂਰਨਾਮੈਂਟ ਦਾ ਆਗ਼ਾਜ ਕੀਤਾ ਸੀ। ਦੂਸਰੇ ਪਾਸੇ ਰਾਜਸਥਾਨ ਦੇ ਕਪਤਾਨ ਸੈਮਸਨ ਨੇ ਬਿਹਤਰੀਨ ਪਾਰੀ ਖੇਡਦੇ ਹੋਏ ਸੈਂਕੜਾ ਲਗਾਇਆ। ਇਸ ਕਮਾਲ ਦੇ ਪ੍ਰਦਰਸ਼ਨ ਤੋਂ ਬਾਅਦ ਵੀ ਟੀਮ ਜਿੱਤ ਨਹੀਂ ਸਕੀ।

ਕਿਹੜੀਆਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ ਆਈਪੀਐੱਲ 2021 ਦਾ ਸੱਤਵਾਂ ਮੈਚ?

ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦਾ ਸੱਤਵਾਂ ਮੈਚ ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਖੇਡਿਆ ਜਾਵੇਗਾ।

ਕਦੋਂ ਸ਼ੁਰੂ ਹੋਵੇਗਾ ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਦਾ ਮੈਚ?

ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੈਸ਼ਨ ਦਾ ਸੱਤਵਾਂ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਖੇਡਿਆ ਜਾਵੇਗਾ।

ਕਦੋਂ ਹੋਵੇਗਾ ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਦੇ ਮੈਚ ਦਾ ਟੌਸ?

ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਦਾ ਟੌਸ ਭਾਰਤੀ ਸਮੇਂ ਅਨੁਸਾਰ ਸ਼ਾਮ ਸੱਤ ਵਜੇ ਹੋਵੇਗਾ।

ਕਦੋਂ ਖੇਡਿਆ ਜਾਵੇਗਾ ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਦਾ ਮੈਚ?

ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਆਈਪੀਐੱਲ 2021 ਦਾ ਸੱਤਵਾਂ ਮੈਚ ਮੁੰਬਈ ਦੇ ਵਾਨਖੇਡੇ ਸਟੇਡੀਅਮ ’ਤੇ ਖੇਡਿਆ ਜਾਵੇਗਾ।

ਇਸ ਤੋਂ ਇਲਾਵਾ ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਆਈਪੀਐੱਲ 2021 ਦੇ ਸੱਤਵੇਂ ਮੈਚ ਦਾ ਲਾਈਵ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ ’ਤੇ ਹੋਵੇਗਾ। ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਆਈਪੀਐੱਲ 2021 ਦੇ ਸੱਤਵੇਂ ਮੈਚ ਦੀ ਲਾਈਵ ਸਟ੍ਰੀਮਿੰਗ Disney + Hotstar ’ਤੇ ਉਪਲੱਬਧ ਹੋਵੇਗੀ।

Posted By: Ramanjit Kaur