v> ਨਵੀਂ ਦਿੱਲੀ, ਪੀਟੀਆਈ : ਭਾਰਤੀ ਟੈਸਟ ਟੀਮ ਨਾਲ ਇੰਗਲੈਂਡ ਦੌਰੇ 'ਤੇ ਗਏ ਭਾਰਤੀ ਤੇਜ਼ ਗੇਂਦਬਾਜ਼ ਆਵੇਸ਼ ਖਾਨ ਜ਼ਖ਼ਮੀ ਹੋ ਕੇ ਬਾਹਰ ਹੋ ਗਏ ਹਨ। ਆਵੇਸ਼ ਖਾਨ ਭਾਰਤੀ ਟੀਮ ਨਾਲ ਰਿਜਰਵ ਤੇਜ਼ ਗੇਂਦਬਾਜ਼ ਦੇ ਤੌਰ 'ਤੇ ਗਏ ਸੀ। ਆਵੇਸ਼ ਖਾਨ ਭਾਰਤ ਖ਼ਿਲਾਫ਼ ਤਿੰਨ ਦਿਨਾਂ ਵਾਰਮ ਅਪ ਮੈਚ 'ਚ ਕਾਊਂਟੀ ਇਲੈਵਨ ਲਈ ਖੇਡ ਰਹੇ ਸੀ ਪਰ ਖੇਡ ਦੇ ਪਹਿਲੇ ਹੀ ਦਿਨ ਉਹ ਜ਼ਖ਼ਮੀ ਹੋ ਗਏ। ਖੇਡ ਦੌਰਾਨ ਉਨ੍ਹਾਂ ਦੇ ਖੱਬੇ ਹੱਥ ਦਾ ਅੰਗੂਠਾ ਫਰੈਕਚਰ ਹੋ ਗਿਆ ਤੇ ਇਸ ਵਜ੍ਹਾ ਨਾਲ ਉਨ੍ਹਾਂ ਨੂੰ ਖੇਡ ਤੋਂ ਘੱਟ ਤੋਂ ਘੱਟ ਇਕ ਮਹੀਨੇ ਲਈ ਦੂਰ ਰਹਿਣਾ ਪਵੇਗਾ। ਆਵੇਸ਼ ਖਾਨ ਨੇ ਕਾਊਂਟੀ ਇਲੈਵਨ ਵੱਲੋਂ ਭਾਰਤ ਖ਼ਿਲਾਫ 9.5 ਓਵਰ ਗੇਂਦਬਾਜ਼ੀ ਕੀਤੀ ਸੀ ਤੇ 41 ਦੌਡ਼ਾਂ ਬਣਾਈਆਂ ਸੀ ਪਰ ਉਨ੍ਹਾਂ ਨੂੰ ਕੋਈ ਸਫਲਤਾ ਹਾਸਲ ਨਹੀਂ ਹੋਈ ਸੀ।

Posted By: Ravneet Kaur