ਆਨਲਾਈਨ ਡੈਸਕ, ਨਵੀਂ ਦਿੱਲੀ : ਸ਼ਨੀਵਾਰ ਨੂੰ ਆਲ ਆਇਰਲੈਂਡ ਵੁਮੈਨ ਟੀ-20 ਕੱਪ ਦਾ ਸੈਮੀਫਾਈਨਲ ਮੈਚ ਬ੍ਰੀਡੀ ਅਤੇ ਸੀਐੱਸਐੱਨਆਈ ਟੀਮ ਵਿਚਕਾਰ ਖੇਡਿਆ ਗਿਆ, ਜਿਸਦੀ ਚਰਚਾ ਸ਼ਾਇਦ ਆਇਰਲੈਂਡ ਤੋਂ ਇਲਾਵਾ ਕਿਸੇ ਹੋਰ ਦੇਸ਼ ’ਚ ਨਾ ਹੁੰਦੀ, ਜੇਕਰ ਇਸ ਮੈਚ ’ਚ ਇਕ ਅਜ਼ੀਬ ਵਾਕਿਆ ਨਾ ਹੋਇਆ ਹੁੰਦਾ। ਜੀ ਹਾਂ, ਇਹ ਮੈਚ ਹੁਣ ਇਸ ਲਈ ਸੁਰਖ਼ੀਆਂ ’ਚ ਹੈ, ਕਿਉਂਕਿ ਇਸ ਮੈਚ ਦੌਰਾਨ ਕੁੱਤੇ ਨੇ ਗੇਂਦ ਨੂੰ ਫੜਿਆ ਅਤੇ ਫਿਰ ਉਸਨੂੰ ਲੈ ਕੇ ਭੱਜ ਗਿਆ। ਇਸ ਤਰ੍ਹਾਂ ਮੈਚ ’ਚ ਮੁਸ਼ਕਿਲ ਪਈ। ਹਾਲਾਂਕਿ, ਕੁਝ ਹੀ ਮਿੰਟਾਂ ’ਚ ਖੇਡ ਫਿਰ ਤੋਂ ਸ਼ੁਰੂ ਹੋ ਗਿਆ।

ਦਰਅਸਲ, ਆਇਰਲੈਂਡ ’ਚ ਵੁਮੈਨ ਟੀ 20 ਕੱਪ ਦਾ ਸੈਮੀਫਾਈਨਲ ਮੈਚ ਬ੍ਰੀਡੀ ਅਤੇ ਸੀਐੱਸਐੱਨਆਈ ਵਿਚਕਾਰ ਖੇਡਿਆ ਜਾ ਰਿਹਾ ਸੀ। ਇਸੀ ਦੌਰਾਨ ਜਦੋਂ ਸੀਐੱਸਐੱਨਆਈ ਦੀ ਟੀਮ ਬੱਲੇਬਾਜ਼ੀ ਕਰ ਰਹੀਸੀ ਤਾਂ 9ਵੇਂ ਓਵਰ ਦੀ ਤੀਸਰੀ ਗੇਂਦ ’ਤੇ ਏ ਲੀਕੀ ਨੇ ਪੁਆਇੰਟ ਅਤੇ ਥਰਡ ਮੈਨ ਵਿਚਕਾਰ ਕੱਟ ਸ਼ਾਟ ਖੇਡਿਆ, ਜਿਸਨੂੰ ਫੀਲਡਰ ਨੇ ਕਲੈਕਟ ਕਰਕੇ ਬਾਲਿੰਗ ਐਂਡ ’ਤੇ ਥ੍ਰੋ ਕੀਤਾ, ਪਰ ਥ੍ਰੋ ਕਰਦੇ ਸਮੇਂ ਉਨ੍ਹਾਂ ਵੱਲ ਇਕ ਕੁੱਤਾ ਦੌੜਦਾ ਹੋਇਆ ਆਇਆ। ਹਾਲਾਂਕਿ, ਉਸ ਸਮੇਂ ਗੇਂਦ ਕੁੱਤੇ ਦੇ ਮੂੰਹ ਨਹੀਂ ਲੱਗੀ ਅਤੇ ਬਾਅਦ ’ਚ ਉਸਨੇ ਗੇਂਦ ਨੂੰ ਮੂੰਹ ’ਚ ਪਾ ਲਿਆ।

ਗੇਂਦ ਨੂੰ ਵਿਕੇਟ ਕੀਪਰ ਨੇ ਕਲੈਕਟ ਕੀਤਾ, ਪਰ ਰਨ ਆਊਟ ਦੇ ਚੱਕਰ ’ਚ ਗੇਂਦ ਵਿਕੇਟ ਕੀਪਰ ਨੇ ਸਟੰਪਸ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਸਪੰਪਸ ’ਤੇ ਨਾ ਲੱਗ ਕੇ ਫਿਰ ਤੋਂ ਉਸੇ ਖੇਤਰ ’ਚ ਚਲੀ ਗਈ, ਜਿਧਰੋਂ ਕੁੱਤਾ ਦੌੜਦਾ ਹੋਇਆ ਆ ਰਿਹਾ ਸੀ। ਇਸ ਵਾਰ ਕੁੱਤੇ ਨੇ ਗੇਂਦ ਨੂੰ ਮੂੰਹ ’ਚ ਪਾ ਲਿਆ ਅਤੇ ਦੌੜ ਪਿਆ। ਫੀਲਡਰ ਰੋਕਦੇ ਰਹੇ, ਪਰ ਕੁੱਤਾ ਇਧਰ ਤੋਂ ਉਧਰ ਦੌੜਦਾ ਰਿਹਾ, ਪਰ ਕੁਝ ਹੀ ਪਲ਼ਾਂ ’ਚ ਇਕ ਬੱਚਾ ਦੌੜ ਕੇ ਮੈਦਾਨ ’ਚ ਆਇਆ ਅਤੇ ਕੁੱਤੇ ਨੂੰ ਫੜ ਲਿਆ। ਇਹ ਬੱਚਾ ਸ਼ਾਇਦ ਇਸ ਕੁੱਤੇ ਦਾ ਮਾਲਿਕ ਸੀ।

ਬੱਚੇ ਨੇ ਬਹੁਤ ਕੋਸ਼ਿਸ਼ ਕੀਤੀ ਪਰ ਕੁੱਤੇ ਨੂੰ ਫੜ ਨਾ ਸਕਿਆ। ਹਾਲਾਂਕਿ ਕੁੱਤੇ ਨੂੰ ਬੱਲੇਬਾਜ਼ ਨੇ ਫੜ ਲਿਆਸੀ ਅਤੇ ਬੱਚੇ ਨੂੰ ਉਸ ਕੋਲੋਂ ਗੇਂਦ ਫੜੀ ਅਤੇ ਖਿਡਾਰੀਆਂ ਨੂੰ ਦੇ ਦਿੱਤੀ। ਇਸਤੋਂ ਬਾਅਦ ਹੀ ਮੈਚ ਸ਼ੁਰੂ ਹੋ ਸਕਿਆ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਿਸੀ ਜਾਨਵਰ ਕਾਰਨ ਮੈਚ ਰੋਕਿਆ ਗਿਆ ਹੈ। ਭਾਰਤ ਸਮੇਤ ਕਈ ਦੇਸ਼ਾਂ ’ਚ ਕਈ ਵਾਰ ਕੁੱਤੇ , ਬਿੱਲੀ, ਸੱਪ ਜਾਂ ਫਿਰ ਹੋਰ ਜਾਨਵਰਾਂ ਕਾਰਨ ਮੈਚ ਰੁਕਦਾ ਰਿਹਾ ਹੈ। ਫਿਲਹਾਲ, ਇਸ ਵਾਕਿਆ ਦੀ ਵੀਡੀਓ ਤੁਸੀਂ ਇਥੇ ਦੇਖੋ...

Posted By: Ramanjit Kaur